Friday, September 18, 2026

ਧਾਰਮਿਕ ਨਾਅਰਿਆਂ ਨਾਲ ਗੂੰਜ਼ਿਆ ਸ਼ਹਿਰ

ਪ੍ਰਮਾਤਮਾ ਦੀ ਕਿਰਪਾ ਨਾਲ ਹੋਵੇਗਾ ਕੋਰੋਨਾ ਦਾ ਖਾਤਮਾ – ਸਾਜਨ ਕਾਂਗੜਾ

ਸੰਗਰੂਰ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ PPNJ2104202011ਜਾਖੜ ਵਲੋਂ ਸ਼ਾਮ 6 ਵਜੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਣੇ ਅਪਣੇ ਅਪਣੇ ਇਸ਼ਟ ਦੇਵ ਦੇ ਅਪਣੇ ਘਰਾਂ ਅੰਦਰ ਜ਼ੋਰ ਨਾਲ ਨਾਅਰੇ ਲਗਾਉਣ ਦੀ ਬੇਨਤੀ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਸਾਰਾ ਸ਼ਹਿਰ ਵੱਖ ਵੱਖ ਧਾਰਮਿਕ ਨਾਅਰਿਆਂ ਨਾਲ ਗੂੰਜ਼ ਉਠਿਆ।ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਵਲੋਂ ਵੀ ਅਪਣੇ ਪਰਿਵਾਰ ਸਮੇਤ ਅਪਣੇ ਘਰ ਅੰਦਰ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ, ਵਾਲਮੀਕਿ ਸ਼ਕਤੀ ਅਮਰ ਰਹੇ ਅਤੇ ਜੈ ਭੀਮ ਜੈ ਭਾਰਤ ਦੇ ਜੋਰ ਸ਼ੋਰ ਨਾਲ ਨਾਅਰੇ ਲਗਾਏ ਗਏ ।
                  ਸਾਜਨ ਕਾਂਗੜਾ ਨੇ ਕਿਹਾ ਕਿ ਕੈਪਟਨ ਸਾਹਿਬ ਅਤੇ ਸੁਨੀਲ ਜਾਖੜ ਵੱਲੋ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਹਰਾਉਣ ਲਈ ਜੋ ਅਜ ਪ੍ਰਮਾਤਮਾ ਦਾ ਨਾਮ ਜਪਣ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਸੀ, ਜੋ ਸ਼ਲਾਘਾਯੋਗ ਫੈਸਲਾ ਹੈ।ਅੀਜਹੀ ਨਾਮੁਰਾਦ ਬਿਮਾਰੀ ਨੂੰ ਹਰਾਉਣ ਲਈ ਪ੍ਰਮਾਤਮਾ ਦੇ ਅਸ਼ੀਰਵਾਦ ਦੀ ਅਹਿਮ ਜਰੂਰਤ ਹੈ।ਸਾਜਨ ਕਾਂਗੜਾ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੈਪਟਨ ਸਰਕਾਰ ਵਲੋਂ ਲਏ ਗਏ ਫੈਸਲਿਆਂ ਅਤੇ ਪੁਖਤਾ ਪ੍ਰਬੰਧਾਂ ਦੀ ਵੀ ਖੂਬ ਸ਼ਲਾਘਾ ਕੀਤੀ।ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਯੂਥ ਕਾਂਗਰਸ ਸੰਗਰੂਰ ਮੀਤ ਪ੍ਰਧਾਨ ਸ਼੍ਰੀਮਤੀ ਅਰਾਧਨਾ ਸਣੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …