ਬੀਤੀ ਦੇਰ ਸ਼ਾਮ ਪ੍ਰਾਪਤ ਹੋਈ ਸੀ ਤਿੰਨ ਸੈਂਪਲਾਂ ਦੀ ਰਿਪੋਰਟ ਨੈਗੇਟਿਵ
ਬਠਿੰਡਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰ) – ਬਠਿੰਡਾ ਜ਼ਿਲੇ ਵਿਚ ਕਰੋਨਾ ਦੇ ਰੈਪਿਡ ਟੈਸਟ ਹੋਣੇ ਸ਼ੁਰੂ ਹੋ ਜਾਣ ਤੋਂ ਬਾਅਦ ਹੁਣ ਟੈਸਟਾਂ ਦੀ ਗਿਣਤੀ ਵਿਚ ਵਾਧਾ
ਹੋਣਾ ਸ਼ੁਰੂ ਹੋ ਗਿਆ ਹੈ, ਜੋ ਕਿ ਕਰੋਨਾ ਦਾ ਜ਼ਿਲੇ ਵਿਚ ਦਾਖਲਾ ਰੋਕਣ ਵਿਚ ਸਹਾਈ ਹੋਵੇਗਾ।ਮੰਗਲਵਾਰ ਨੂੰ ਜ਼ਿਲੇ ਵਿਚ 33 ਰੈਪਿਡ ਟੈਸਟ ਕੀਤੇ ਗਏ ਹਨ ਅਤੇ ਇੰਨਾਂ ਸਾਰਿਆਂ ਦੀ ਰਿਪੋਰਟ ਨੈਗੇਟਿਗ ਆਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤੋਂ ਬਿਨਾਂ ਤੋਂ ਬੀਤੀ ਦੇਰ ਸ਼ਾਮ ਸ਼ਨੀਵਾਰ ਨੂੰ ਭੇਜੇ 3 ਸੈਂਪਲਾਂ ਦੀ ਰਿਪੋਟ ਵੀ ਨੈਗੇਟਿਵ ਪ੍ਰਾਪਤ ਹੋਈ ਸੀ।ਜਦ ਕਿ ਬੀਤੇ ਕੱਲ ਭੇਜੇ 19 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਗ ਪ੍ਰਾਪਤ ਹੋਈ ਹੈ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 151 ਨਮੂਨਿਆਂ ਦੀ ਰਿਪੋਟ ਨੈਗੇਟਿਵ ਆ ਚੁੱਕੀ ਹੈ ਜਦ ਕਿ ਮੰਗਲਵਾਰ ਨੂੰ 9 ਹੋਰ ਸੈਂਪਲ ਲੈ ਕੇ ਭੇਜੇ ਗਏ ਹਨ।ਇਸ ਤੋਂ ਬਿਨਾਂ ਬੀਤੇ ਕੱਲ ਹੋਏ 2 ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਸੀ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media