Wednesday, September 23, 2026

ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਨੇ ਘਰ ਬੈਠੇ ਵਿਦਿਆਰਥੀਆਂ ਦਾ ਲਾਇਆ ਸਮਰ ਕੈਂਪ

ਮਲੋਟ, 22 ਅਪ੍ਰੈਲ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਘਰ ਬੈਠੇ ਵਿਦਿਆਰਥੀਆਂ ਦਾ Schoolਸੋਸ਼ਲ ਮੀਡੀਆ ਰਾਹੀਂ ਸਮਰ ਕੈਂਪ ਲਾਇਆ ਗਿਆ।ਇਹ ਕੈਂਪ 21 ਤੋਂ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਚਲਦਾ ਰਹੇਗਾ।ਸਮਰ ਕੈਂਪ ਦੇ ਇੰਚਾਰਜ਼ ਜਸਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਇਸ ਕੈਂਪ ਵਿੱਚ ਘਰ ਬੈਠੇ ਵਿਦਿਆਰਥੀ ਭਾਗ ਲੈਣਗੇ।ਜਿਸ ਦੌਰਾਨ ਯੋਗ ਆਸਣ, ਲੇਖ ਮੁਕਾਬਲੇ, ਮਾਸਕ ਮੇਕਿੰਗ, ਵੇਸਟ ਮਟੀਰੀਅਲ ਕਰਾਫਟ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ।-ਇਸ ਸਬੰਧੀ ਵਿਦਿਆਰਥੀਆਂ ਨੂੰ ਵੀਡੀਓ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ।ਵਿਦਿਆਰਥੀ ਆਪਣੀਆਂ ਗਤੀਵਿਧੀਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਕਲਾਸ ਇੰਚਾਰਜਾਂ ਨੂੰ ਭੇਜਣਗੇ।ਕੈਂਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਲੱਗਣ ‘ਤੇ ਸਨਮਾਨਿਤ ਕੀਤਾ ਜਾਵੇਗਾ।ਜਸਵਿੰਦਰ ਸਿੰਘ ਡੀ.ਪੀ.ਈ ਦੇ ਨਾਲ ਮੈਡਮ ਸੋਨੀਆ ਅਤੇ ਮੈਡਮ ਰਮਨਜੀਤ ਕੌਰ ਨੂੰ ਇੰਚਾਰਜ਼ ਬਣਾਇਆ ਗਿਆ ਹੈ।ਜੋ ਬੱਚਿਆਂ ਨੂੰ ਯੂ-ਟਿਊਬ, ਵੀਡਿਉ, ਰਾਹੀਂ ਪੂਰੀ ਜਾਣਕਾਰੀ ਦੇਣਗੇ ਅਤੇ ਕਲਾਸ ਇੰਚਾਰਜ ਕੈਂਪ ਦੀਆਂ ਗਤੀਵਿਧੀਆਂ ਦਾ ਧਿਆਨ ਰੱਖਣਗੇ।
            ਪ੍ਰਿੰਸੀਪਲ ਵਿਜੈ ਗਰਗ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਪੜ੍ਹਾਈ ਸੰਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ।ਇਸ ਦਾ ਸਮੇਂ-ਸਮੇਂ ਪੜ੍ਹਾਈ ਦਾ ਨਿਰੀਖਣ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …