Tuesday, July 28, 2026

ਇਕਾਂਤਵਾਸ ਕੀਤੇ ਇਲਾਕਿਆਂ ‘ਚ ਇਨਫ੍ਰਾਰੈਡ ਥਰਮਾਮੀਟਰ ਰਾਹੀਂ ਹੋਵੇਗੀ ਰੈਪਿਡ ਟੈਸਟਿੰਗ – ਮੇਅਰ

ਵਾਇਸ ਆਫ਼ ਅੰਮ੍ਰਿਤਸਰ ਨੇ ਮੇਅਰ ਨੂੰ ਦਿੱਤੇ ਇੰਨਫਾਰੈਡ ਥਰਮਾਮੀਟਰ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਦੌਰਾਨ ਇਕਾਂਤਵਾਸ ਕੀਤੇ ਗਏ ਇਲਾਕਿਆਂ ਵਿੱਚ ਸਕਰੀਨਿੰਗ ਤੋਂ PPNJ2204202012ਬਾਅਦ ਹੋਣ ਵਾਲੀ ਜਾਂਚ ਲਈ ਲਗਭਗ 100 ਦੇ ਕਰੀਬ ਇਨਫ੍ਰਾਰੈਡ ਥਰਮਾਮੀਟਰ ਦੀ ਲੋੜ ਦੇ ਚੱਲਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਬੰਧੀ ਅਪੀਲ ਕੀਤੀ ਗਈ।ਜਿਸ ‘ਤੇ ਅੰਮ੍ਰਿਤਸਰ ਦੀ ਸਮਾਜ ਸੇਵੀ ਸੰਸਥਾ ਵਾਇਸ ਆਫ਼ ਅੰਮ੍ਰਿਤਸਰ ਵਲੋਂ ਤਕਰੀਬਨ 50 ਇੰਨਫ੍ਰਾਰੈਡ ਥਰਮਾਮੀਟਰ ਉਪਲੱਬਧ ਕਰਵਾਏ ਗਏ ਹਨ।ਜੋ ਅੱਜ ਸੰਸਥਾ ਦੇ ਡਾ: ਰਾਕੇਸ਼, ਸ਼ੀਨੂੰ ਅਰੋੜਾ ਅਤੇ ਮਨਦੀਪ ਸਿੰਘ ਵਲੋਂ ਮੇਅਰ ਕਰਮਜੀਤ ਸਿੰਘ ਨੂੰ ਸੌਂਪੇ ਗਏ।ਮੇਅਰ ਨੇ ਇਸ ਸਮੇਂ ਕਿਹਾ ਕਿ ਵਾਇਸ ਆਫ਼ ਅੰਮ੍ਰਿਤਸਰ ਵਲੋਂ ਜਿਥੇ ਮਾਨਵਤਾ ਦੀ ਸੇਵਾ ਲਈ ਸ਼ਹਿਰ ਵਿਚ ਰਾਸ਼ਨ ਆਦਿ ਵੰਡਣ ਦੇ ਕੰਮ ਕੀਤੇ ਜਾ ਰਹੇ ਹਨ,    ਉਥੇ ਅੱਜ ਉਹਨਾਂ ਵਲੋਂ ਕੋਵਿਡ-19 ਦੀ ਜਾਂਚ ਲਈ ਅਤਿ ਲੋੜੀਂਦੇ 50 ਇੰਨਫ੍ਰਾਰੈਡ ਥਰਮਾਮੀਟਰ ਨਗਰ ਨਿਗਮ ਨੂੰ ਸੌਂਪੇ ਗਏ ਹਨ।
               ਮੇਅਰ ਨੇ ਕਿਹਾ ਕਿ ਪਹਿਲੇ ਦੌਰ ਵਿੱਚ 42 ਟੀਮਾਂ ਵਲੋਂ ਇਕਾਂਤਵਾਸ ਕੀਤੇ ਗਏ ਇਲਾਕਿਆਂ ਵਿੱਚ ਸਕਰੀਨਿੰਗ ਦਾ ਕੰਮ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ 60-70 ਟੀਮਾਂ ਲਗਾ ਕੇ ਸ਼ਹਿਰ ਦੇ ਤਿੰਨ ਇਕਾਂਤਾਵਾਸ ਕੀਤੇ ਇਲਾਕਿਆਂ ਵਿਚ ਲਗਭਗ 800 ਘਰਾਂ ਦੀ ਰੈਪਿਡ ਟੈਸਟਿੰਗ ਹੋਣ ਜਾ ਰਹੀ ਹੈ।ਇਸ ਤੋਂ ਇਲਾਵਾ ਪੁਰਾਣੇ ਸ਼ਹਿਰ ਦੇ ਇਲਾਕੇ ਵਿੱਚ ਵੀ ਇਹ ਸਕਰੀਨਿੰਗ ਹੋਵੇਗੀ।ਮੇਅਰ ਨੇ ਕਿਹਾ ਕਿ ਸਕਰੀਨਿੰਗ ਦੇ ਨਾਲ-ਨਾਲ ਨਗਰ ਨਿਗਮ ਦੇ ਦਫ਼ਤਰ ਵਿਖੇ ਸਥਾਪਿਤ ਕੀਤੇ ਗਏ ਪੰਜਾਬ ਦੇ ਪਹਿਲੇ ਕੋਵਿਡ-19 ਕੰਟਰੋਲ ਰੂਮ ਤੋਂ ਲੋਕਾਂ ਨੂੰ ਆਟੋਮੈਟਿਕ ਟੈਲੀਕਾਲਿੰਗ ਰਾਹੀਂ ਫੋਨ ਕੀਤੇ ਜਾ ਰਹੇ ਹਨ।ਜਿਸ ਨਾਲ ਲੋਕਾਂ ਪਾਸੋਂ ਉਹਨਾਂ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇਕੱਠੇ ਕੀਤੇ ਗਏ ਡਾਟੇ ਤੋਂ ਮੈਡੀਕਲ ਟੀਮਾਂ ਲਗਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣੀਆਂ ਹਨ।ਇਸ ਲਈ ਕੋਈ ਵੀ ਕੋਵਿਡ-19 ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 0183-2502250 ‘ਤੇ ਫੋਨ ਕਰਕੇ ਬਿਮਾਰੀ ਸਬੰਧੀ ਜਾਣਕਾਰੀ ਆਪ ਵੀ ਦੇ ਸਕਦਾ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …