Friday, July 31, 2026

20 ਗ੍ਰਾਮ ਹੈਰੋਇਨ, 120 ਬੋਤਲਾਂ ਸ਼ਰਾਬ ਤੇ 2 ਕਾਰਾਂ ਸਮੇਤ ਤਿੰਨ ਗ੍ਰਿਫਤਾਰ – ਐਸ.ਐਸ.ਪੀ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਐਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹੇ ‘ਚ ਨਸ਼ਿਆਂ ਦੀ ਮੁਕੰਮਲ PPNJ2304202004ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਤੇ ਡਰੱਗ ਪੈਡਲਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਪੈਰੋਲ ਅਤੇ ਜਮਾਨਤ `ਤੇ ਆਏ ਵਿਅਕਤੀਆਂ ਵਿਰੁੱਧ ਕਰੜੀ ਨਿਗਰਾਨੀ ਰੱਖ ਕੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਵਾਚਿਆ ਜਾ ਰਿਹਾ ਹੈ।
            ਡਾ. ਭਾਰਗਵ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵਲੋਂ ਪ੍ਰਵੀਨ ਕੁਮਾਰ ਵਾਸੀ ਮਾਨਸਾ ਅਤੇ ਅਮਰਿੰਦਰ ਸਿੰਘ ਉਰਫ ਸੋਨੂੰ ਵਾਸੀ ਜਵਾਹਰਕੇ ਨੂੰ ਸਵਿਫਟ ਡਿਜ਼ਾਇਰ ਕਾਰ ਨੰਬਰੀ ਯੂ.ਪੀ.75 ਏਟੀ-2376 ਸਮੇਤ ਕਾਬੂ ਕੀਤਾ ਗਿਆ ਹੈ।ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ (ਚਿੱਟਾ) ਦੀ ਬਰਾਮਦਗੀ ਹੋਣ `ਤੇ ਦੋਨਾਂ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ਼ ਕਰਕੇ ਕਾਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।
           ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵਲੋਂ ਸੁਖਦੇਵ ਰਾਮ ਉਰਫ ਮਲੋਟੀਆ ਵਾਸੀ ਬੁਢਲਾਡਾ ਨੂੰ ਕਾਰ ਹੌਂਡਾ ਸਿਟੀ ਨੰਬਰੀ ਡੀ.ਐਲ.4 ਸੀਏਬੀ-6294 ਸਮੇਤ ਕਾਬੂ ਕਰਕੇ ਉਸ ਪਾਸੋਂ 120 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਤਮੰਨਾ ਬਰਾਮਦ ਕੀਤੀ ਗਈ ਹੈ।ਜਿਸ ਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਕੇ ਕਾਰ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …