Monday, September 21, 2026

ਸਕੂਲ ਸੇਵਾਦਾਰ ਸੁਖਵੀਰ ਕੌਰ ਨੇ ਧੂਰੀ-ਪਿੰਡ ‘ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਧੂਰੀ, 23 ਅਪ੍ਰੈਲ (ਪੰਜਾਬ ਪੋਸਟ = ਪ੍ਰਵੀਨ ਗਰਗ) – ਸਟੈਪ ਆਨ ਸੋਸਾਇਟੀ ਧੂਰੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਨਿਭਾਈ ਜਾ ਰਹੀ ਸੇਵਾ ਤੋਂ PPNJ2304202005ਪ੍ਰੇਰਣਾ ਲੈਂਦਿਆਂ ਬੀਬੀ ਸੁਖਵੀਰ ਕੌਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ ਵਿਖੇ ਬਤੌਰ ਸੇਵਾਦਾਰ ਆਪਣੀ ਸੇਵਾ ਨਿਭਾਅ ਰਹੀ ਹੈ, ਵੱਲੋਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ।ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਬੰਗੜ, ਡਾ. ਰਾਜਵੀਰ ਲਸੋਈ, ਸਾਬਕਾ ਸਰਪੰਚ ਜੱਗੀ ਧੂਰੀ, ਮਹਿੰਦਰ ਸਿੰਘ ਚਹਿਲ ਕਾਂਝਲੀ ਅਤੇ ਪਰਮਜੀਤ ਪੰਮਾ ਧੂਰਾ ਆਦਿ ਨੇ ਸੁਖਵੀਰ ਕੌਰ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕਰਦਿਆਂ ਲੋਕਾਂ ਨੂੰ ਆਪਣੇ ਨੇੜੇ-ਤੇੜੇ ਲੋੜਵੰਦਾਂ ਦੀ ਬਣਦੀ ਮਦਦ ਕਰਨ ਦੀ ਅਪੀਲ ਕੀਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …