ਹੁਣ ਤੱਕ ਟੈਸਟ ਕੀਤੇ 1104 ਨਮੂਨਿਆਂ ਵਿਚੋਂ 978 ਪਾਏ ਗਏ ਨੈਗਟਿਵ
ਐਸ.ਏ.ਐਸ ਨਗਰ, 23 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜ਼ਟਿਵ ਕੇਸ ਸਾਹਮਣੇ ਆਇਆ ਹੈ।ਇਹ 30 ਸਾਲਾ
ਵਿਅਕਤੀ ਹੈ ਅਤੇ ਇਹ ਪੀ.ਜੀ.ਆਈ ਕਰਮਚਾਰੀ ਹੈ।ਜੋ ਪਿਛਲੇ ਪਾਜ਼ਟਿਵ ਕੇਸ ਦਾ ਸੰਪਰਕ ਵਿੱਚ ਆਇਆ ਸੀ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਹੁਣ ਤੱਕ ਕੁੱਲ 1104 ਨਮੂਨੇ ਲਏ ਗਏ ਹਨ।ਇਨ੍ਹਾਂ ਵਿਚੋਂ 978 ਨੈਗਟਿਵ ਪਾਏ ਗਏ ਹਨ ਜਦਕਿ ਪਾਜ਼ਟਿਵ ਮਾਮਲਿਆਂ ਦੀ ਗਿਣਤੀ 63 ਹੈ ਅਤੇ 45 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।
ਇਕਾਂਤਵਾਸ ‘ਚ ਰੱਖੇ ਵਿਅਕਤੀਆਂ ਦੀ ਸਥਿਤੀ ਸਬੰਧੀ ਡੀ.ਸੀ ਨੇ ਕਿਹਾ ਕਿ ਹੁਣ ਤੱਕ 2219 ਵਿਅਕਤੀਆਂ ਦੀ ਦਾ ਸਮਾਂ ਪੂਰਾ ਹੋ ਚੁੱਕਾ ਹੈ, ਜਦਕਿ 496 ਵਿਅਕਤੀ ਅਤੇ ਕੁਆਰੰਟੀਨ ਅਧੀਨ ਹਨ।
Punjab Post Daily Online Newspaper & Print Media