Saturday, April 18, 2026

ਰਾਜਪੁਰਾ ਵਿਖੇ 6 ਹੋਰ ਕੋਵਿਡ -19 ਪਾਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਕਰੋਨਾ ਦੇ ਨਾਲ ਡੇਂਗੂ ਤੋਂ ਬਚਾਅ ਲਈ ਵਰਤੀਆਂ ਜਾਣ ਸਾਵਧਾਨੀਆਂ – ਡਾ. ਮਲਹੋਤਰਾ

ਪਟਿਆਲਾ 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਜਪੁਰਾ ਵਿਖੇ 6 ਹੋਰ ਕੋਵਿਡ ਪਾਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ Corona Virusਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਰਾਜਪੁਰਾ ਅਤੇ ਨੇੜਲੇ ਇਲਾਕਿਆਂ ਵਿਚੋਂ ਕੋਵਿਡ ਪਾਜ਼ਟਿਵ ਕੇਸਾਂ ਦੇ ਨੇੜਲੇ ਸੰਪਰਕ ਅਤੇ ਹਾਈ ਰਿਸਕ ਕੇਸਾਂ ਦੇ 58 ਸੈਂਪਲ ਲੈ ਕੇ ਕੋਵਿਡ ਜਾਂਚ ਲਈ ਭੇਜੇ ਗਏ ਸਨ।ਜਿਨ੍ਹਾਂ ਵਿੱਚੋਂ 6 ਕੋਵਿਡ ਪਾਜ਼ਟਿਵ ਆਏ ਹਨ, ਜੋਕਿ ਸਾਰੇ ਰਾਜਪੁਰਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪਾਜ਼ਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਜਾ ਰਿਹਾ ਹੈ।ਪਾਜ਼ਟਿਵ ਕੇਸਾਂ ਦੇ ਘਰਾਂ ਤੇ ਆਲੇ ਦੁਆਲੇ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਓ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਾਈ ਰਿਸਕ ਕੇਸਾਂ ਦੀ ਭਾਲ ਕਰਕੇ ਉਨ੍ਹਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ।
               ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜਪੁਰਾ ਵਿਚੋਂ 12 ਸੈਂਪਲ ਹੋਰ ਲਏ ਗਏ ਹਨ।ਜਿਲ੍ਹੇ ਵਿੱਚ ਜਿਥੇ ਵੀ ਕੋਈ ਕਰੋਨਾ ਸਬੰਧੀ ਸ਼ੱਕੀ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।ਸਿਹਤ ਟੀਮਾਂ ਵਲੋਂ ਅੱਜ ਚੌਥੇ ਦਿਨ ਵੀ ਸਰਵੇ ਜਾਰੀ ਰਿਹਾ। ਡਾ. ਮਲਹੋਤਰਾ ਨੇ ਦੱਸਿਆ ਕਿ 10 ਅਪ੍ਰੈਲ ਨੂੰ ਪਟਿਆਲਾ ਦੇ ਸਿਵਲ ਲਾਈਨ ਏਰੀਏ ਦੇ ਸਰਕਾਰੀ ਕੁਆਟਰ ‘ਚ ਰਹਿਣ ਵਾਲਾ ਮੁਲਾਜ਼ਮ ਜੋ ਕਿ ਕੋਵਿਡ ਪਾਜ਼ਟਿਵ ਆਉਣ ‘ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੈ।ਉਸ ਦਾ 14ਵੇਂ ਦਿਨ ਕੋਵਿਡ ਜਾਂਚ ਲਈ ਲਿਆ ਗਿਆ ਸੈਂਪਲ ਨੈਗੇਟਿਵ ਪਾਇਆ ਗਿਆ ਹੈ ਅਤੇ ਉਸ ਦਾ ਇੱਕ ਹੋਰ ਸੈਂਪਲ ਨੈਗੇਟਿਵ ਆਉਣ ਤੇ ਉਸ ਨੂੰ ਹਸਪਤਾਲ ਵਿੱਚੋਂ ਛੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆਂ ਤੇ ਚਿਕਨਗੁਨੀਆਂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
              ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 443 ਸੈਂਪਲਾਂ ਵਿੱਚੋਂ 55 ਕੋਵਿਡ ਪਾਜ਼ਟਿਵ 367 ਨੈਗੇਟਿਵ ਅਤੇ ਬਾਕੀ 21 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਇੱਕ ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ।ਅੱਜ ਜਿਲ੍ਹੇ ਵਿੱਚ 6 ਕੇਸ ਕੋਵਿਡ -19 ਪਾਜ਼ਟਿਵ ਪਾਏ ਗਏ ਹਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …