ਕਪੂਰਥਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਦੀ ਪ੍ਰਸਿੱਧ ਜਗਤਜੀਤ ਇੰਡਸਟ੍ਰੀਜ਼ ਲਿਮਟਿਡ ਹਮੀਰਾ ਵਿੱਚ ਮਿਲ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਿਚਾਲੇ
ਤਨਖਾਹਾਂ ਦੇ ਮਾਮਲੇ ਵਿਚ ਚੱਲ ਰਿਹਾ ਰੇੜਕਾ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ ਵਲੋਂ ਖ਼ਤਮ ਕਰਵਾਇਆ ਗਿਆ।ਬੀਤੇ ਦਿਨ ਪੂਰੀ ਤਨਖਾਹ ਨਾ ਮਿਲਣ ਕਾਰਨ ਬੀਤੇ ਦਿਨੀਂ ਮੁਲਾਜ਼ਮਾਂ ਵੱਲੋਂ ਆਪਣਾ ਕੰਮਕਾਜ਼ ਛੱਡ ਕੇ ਮਿਲ ਅੱਗੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ।ਇਸ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ, ਐਸ.ਐਚ.ਓ ਸੁਭਾਨਪੁਰ ਜਸਪਾਲ ਸਿੰਘ ਬਾਜਵਾ ਤੇ ਐਸ.ਐਚ.ਓ ਢਿਲਵਾਂ ਬਿਕਰਮ ਸਿੰਘ ਸਮੇਤ ਉਥੇ ਪਹੁੰਚੇ ਅਤੇ ਉਨ੍ਹਾਂ ਮਿੱਲ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਦੇ ਮੋਹਰੀ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਇਹ ਮਸਲਾ ਸੁਲਝਾਇਆ।ਇਸ ਦੌਰਾਨ ਮਿਲ ਪ੍ਰਬੰਧਕਾਂ ਵੱਲੋਂ ਦੋ-ਤਿੰਨ ਦਿਨਾਂ ਅੰਦਰ ਪੂਰੀ ਤਨਖਾਹ ਅਤੇ ਨਵੰਬਰ ਤੋਂ ਪਹਿਲਾਂ ਬੋਨਸ ਦੇਣ ਦਾ ਭਰੋਸਾ ਦਿਵਾਇਆ ਗਿਆ।
ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੇ ਮਿਲ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਅਤੇ ਸਿਹਤ ਸੁਰੱਖਿਆ ਸਬੰਧੀ ਸਾਰੇ ਉਪਾਅ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਇਸ ਮੌਕੇ ਮਿਲ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਮੈਨੇਜਰ ਬਲਬੀਰ ਸ਼ਰਮਾ, ਸਹਾਇਕ ਮੈਨੇਜਰ ਅਜੇ ਧੀਮਾਨ, ਰੀਡਰ ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।
Check Also
ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media