ਪਠਾਨਕੋਟ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਅਤੇ ਸ਼ੈਸਨ ਜੱਜ ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨਵੀਂ
ਦਿੱਲੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਕਚਿਹਰੀਆਂ ਪਠਾਨਕੋਟ ‘ਚ ਜਰੂਰੀ ਕੇਸਾਂ ਦੀ ਸੁਣਵਾਈ ਲਈ ਵੀਡਿਓ ਕਾਨਫਰੰਸ ਦੀ ਸਹੂਲਤ 15 ਅਪ੍ਰੈਲ 2020 ਤੋਂ ਮੁਹੱਈਆ ਕਰਵਾਈ ਗਈ ਹੈ ।
ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਪਠਾਨਕੋਟ ਸਕੱਤਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ ਪਠਾਨਕੋਟ ਰਾਹੀ ਕਰੋਨਾ ਵਾਇਰਸ ਤੋਂ ਸੁਰੱਖਿਆ ਅਤੇ ਸਾਵਧਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਵਕੀਲਾਂ, ਜਾਂਚ ਅਧਿਆਰੀਆਂ ਅਤੇ ਜਨਤਾ ਨੂੰ ਅਦਾਲਤ ਵਿੱਚ ਨਾ ਆਉਣਾ ਪਵੇ। ਵਰਚੁਅਲ ਅਦਾਲਤ ਦੀ ਸਹੂਲਤ ਨਾਲ ਪਠਾਨਕੋਟ ਵਿੱਚ ਹੁਣ ਤੱਕ 50 ਬੇਲ ਐਪਲੀਕੇਸ਼ਨ ਅਤੇ 21 ਸੁਪਰਦਾਰੀ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ।ਕੰਪਿਉਟਰ ਦੇ ਰਾਹੀਂ ਸਾਰੇ ਦਾਵੇਦਾਰ ਆਪਣੇ ਥਾਂ ਤੋਂ ਵਰਚੁਅਲ ਅਦਾਲਤ ਦੀ ਆਈ.ਡੀ ਨੂੰ ਸਵਿੱਚ ਆਨ ਕਰਦੇ ਹਨ ਅਤੇ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ ।
ਨਵਦੀਪ ਸੈਣੀ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ‘ਚ ਕਰੋਨਾ ਵਾਇਰਸ ਦੀ ਬਿਮਾਰੀ ਅਤੇ ਇਸ ਦੀ ਰੋਕਥਾਮ ਲਈ ਜਿਲਾ ਅਤੇ ਸੈਸ਼ਨ ਜੱਜ ਪਠਾਨਕੋਟ ਵਲੋਂ ਉਠਾਏ ਗਏ ਕਦਮ ਸਰਹਣਯੋਗ ਹਨ ।
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media