Thursday, July 9, 2026

ਕਰਫਿਊ ਦੌਰਾਨ ਆਨਲਾਈਨ ਕੋਰਸਾਂ ਪ੍ਰੇਰਿਤ ਕਰ ਰਿਹੈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ

ਪਠਾਨਕੋਟ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਰਫਿਊ ਦੌਰਾਨ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਣ ਨੌਜਵਾਨ ਘਰ ਵਿੱਚ ਹੀ ਬੈਠੇ Rozgar Karobar Missionਹਨ।ਨੌਜਵਾਨਾਂ ਨੂੰ ਘਰ ਬੈਠੇ ਆਨਲਾਈਨ ਕੋਰਸਾਂ ਦੀ ਤਿਆਰੀ ਸਬੰਧੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ।ਗੁਰਮੇਲ ਸਿੰਘ ਜਿਲ੍ਹਾ ਰੋਜਗਾਰ ਜਨਰੇਸਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਬਹੁਤ ਸਾਰੀਆਂ ਸਾਈਟਾਂ ਜਿਵੇਂ ਕਿ Coursera, Swayam, e-PG Pathshala, Swayam Prabha, Vidwan, Shodganga and national digital library  ਆਦਿ ਹਨ। ਜਿਨਾਂ ਰਾਹੀਂ ਆਨਲਾਈਨ ਕੋਰਸ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਬੱਚਿਆਂ ਨੂੰ ਵਟਸਐਪ ਗਰੁੱਪ ਬਣਾ ਕੇ ਰੋਜਗਾਰ ਬਿਊਰੋ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਘਰ ਵਿੱਚ ਰਹਿ ਕੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਣ ਅਤੇ ਇਨਾਂ ਸਾਈਟਸ ਰਾਹੀਂ ਆਪਣੇ ਕਰੀਅਰ ਸਬੰਧੀ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਣ।
                 ਉਨ੍ਹਾਂ ਦੱਸਿਆ ਕਿ ਬੱਚੇ ਆਪਣੀ ਸਹਿਮਤੀ ਈ ਮੇਲ ਆਈ.ਡੀ degto.ptk@gmail.com ‘ਤੇ ਸਮੇਤ ਵਟਸਐਪ ਨੰਬਰ ਭੇਜ ਸਕਦਾ ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …