Thursday, August 13, 2026

ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵਲੋਂ ਸਪਰੇਅ ਟੈਂਕਰ ਰਵਾਨਾ

ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

ਪਟਿਆਲਾ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਐਮ.ਐਲ.ਏ Parneet Kaurਰਾਣਾ ਗੁਰਜੀਤ ਸਿੰਘ ਵਲੋਂ ਰਾਣਾ ਸ਼ੂਗਰਜ਼ ਲਿਮਟਿਡ ਦੁਆਰਾ ਮੁਹੱਈਆ ਕਰਵਾਏ 20 ਹਜ਼ਾਰ ਲੀਟਰ ਸਮਰੱਥਾ ਵਾਲੇ ਵਿਸ਼ੇਸ਼ ਸਪਰੇਅ ਟੈਂਕਰ ਨੂੰ ਆਪਣੀ ਰਿਹਾਇਸ਼ ਮੋਤੀ ਬਾਗ ਪੈਲੇਸ ਤੋਂ ਰਵਾਨਾ ਕੀਤਾ।
             ਸ੍ਰੀਮਤੀ ਪਰਨੀਤ ਕੌਰ ਨੇ ਟੈਂਕਰ ਦੀ ਪਟਿਆਲਾ ਜ਼ਿਲ੍ਹੇ ਵਿੱਚ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਵਿੱਚ ਇਹ ਅਤਿ ਆਧੁਨਿਕ ਤਕਨੀਕ ਨਾਲ ਲੈਸ ਸਪਰੇਅ ਟੈਂਕਰ ਕਾਫ਼ੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਪੂਰੀ ਸਮਰੱਥਾ ਨਾਲ ਭਰੇ ਜਾਣ ਤੋਂ ਬਾਅਦ ਟੈਂਕਰ 140 ਕਿਲੋਮੀਟਰ ਸੜਕਾਂ ਡਿਸਇਨਫੈਕਟ ਕਰੇਗਾ।ਉਨ੍ਹਾਂ ਕਿਹਾ ਕਿ ਇਸ ਟੈਂਕਰ ਦੀ ਵਰਤੋਂ ਨਾਲ ਜਿਥੇ ਜ਼ਿਲ੍ਹੇ ਦੀਆਂ ਵੱਡੀ ਸੜਕਾਂ ਨੂੰ ਰੋਗਾਣੂ ਮੁਕਤ ਕੀਤਾ ਜਾਵੇਗਾ ਉਥੇ ਹੀ ਮੰਡੀਆਂ, ਬੱਸ ਅੱਡੇ, ਚੌੜੇ ਬਾਜ਼ਾਰਾਂ ਵਿੱਚ ਟਵਿਨਆਕਸਾਈਡ ਦੇ ਘੋਲ ਦਾ ਇਸ ਵੱਡੀ ਮਸ਼ੀਨ ਨਾਲ ਸਪਰੇਅ ਕੀਤਾ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਟੈਂਕਰ ਸੌਂਪਣ ਲਈ ਵਿਸ਼ੇਸ਼ ਤੌਰ `ਤੇ ਪੁੱਜੇ ਸਾਬਕਾ ਮੰਤਰੀ ਪੰਜਾਬ ਅਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਸਪਰੇਅ ਕਰਨ ਦੇ ਮਕਸਦ ਨਾਲ ਰਾਣਾ ਸ਼ੂਗਰ ਲਿਮਟਿਡ ਵਲੋਂ ਤਿੰਨ ਤਰ੍ਹਾਂ ਦੇ ਟੈਂਕਰਾਂ ਨੂੰ ਮੋਡੀਫਾਈ ਕਰਕੇ ਸਪਰੇਅ ਮਸ਼ੀਨਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਵਿੱਚ 20 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਸਭ ਤੋਂ ਵੱਡੀ ਸਪਰੇਅ ਮਸ਼ੀਨ ਅੱਜ ਪਟਿਆਲਾ ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਲਈ ਦਿੱਤੀ ਗਈ ਹੈ।
              ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਚਾਰਲੀ ਸਪਰੇਅ ਕੰਪਨੀ ਦੇ ਸੁਖਪਾਲ ਵੀਰ ਸਿੰਘ ਪਾਸੀ, ਪ੍ਰਦੀਪ ਸਿੰਘ ਮੁੰਡੀ ਤੇ ਗੁਰਪ੍ਰੀਤ ਸਿੰਘ ਕਪਰੂਥਲਾ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …