Thursday, October 8, 2026

ਇਕਜੁੱਟਤਾ ਦਿਖਾਉਣ ਲਈ ਬਾਜੂ ‘ਤੇ ਲਗਾਏ ਗਏ ਹਰਜੀਤ ਸਿੰਘ ਦੇ ਬੈਚ – ਸਿਵਲ ਸਰਜਨ

ਗੁਰਦਾਸਪੁਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਕਿਸ਼ਨ ਚੰਦ ਦੀ ਅਗਵਾਈ ਹੇਠ ਸਿਹਤ ਮਹਿਕਮੇ ਦੇ ਸਟਾਫ ਨੇ ਆਪਣੇ ਬਾਜੂਆਂ ‘ਤੇ Punjab-Policeਹਰਜੀਤ ਸਿੰਘ ਦੇ ਬੈਚ ਲਗਾ ਕੇ ਸਾਰਾ ਦਿਨ ਆਪਣੇ ਦਫਤਰਾਂ ‘ਚ ਤਨਦੇਹੀ ਨਾਲ ਡਿਊਟੀ ਕੀਤੀ।ਇਸ ਦਾ ਮਕਸਦ ਉਹਨਾਂ ਲੋਕਾਂ ਨੂੰ ਸੰਦੇਸ਼ ਦੇਣਾ ਹੈ, ਜੋ ਕੋਵਡ-19 ਮਹਾਂਮਾਰੀ ਦੇ ਦੌਰਾਨ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਦੇ ਹਨ।
                    ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਪੁਲਿਸ ਦੇ ਏ.ਐਸ.ਆਈ ਹਰਜੀਤ ਸਿੰਘ ਕੋਵਿਡ- 19 ਦੇ ਖਿਲਾਫ ਦੇਸ਼ ਭਰ ਵਿੱਚ ਚੱਲ ਰਹੀ ਜੰਗ ਦਾ ਹੀਰੋ ਬਣ ਕੇ ਕੇ ਉਭਰੇ ਹਨ।ਇਹ ਲੜਾਈ ਪੁਲਿਸ ਅਤੇ ਸਿਹਤ ਕਰਮਚਾਰੀਆਂ ਵਲੋ ਲੜੀ ਜਾ ਰਾਹੀ ਹੈ। ਰੰਟ ਲਾਈਨ ‘ਤੇ ਲੜ ਰਹੇ ਯੋਧਿਆਂ ਨੂੰ ਇਕਜੁੱਟ ਹੋ ਕੇ ਸੰਦੇਸ਼ ਦੇਣਾ ਹੈ ਕਿ ਪੁਲਿਸ ਅਤੇ ਸਿਹਤ ਕਰਮਚਾਰੀਆਂ ‘ਤੇ ਹਮਲਾ ਨਾ ਕੀਤਾ ਜਾਵੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …