Tuesday, July 21, 2026

ਡੀ.ਸੀ ਵਲੋਂ ਰੋਜ਼ਾਨਾ ਵਧੇਰੇ ਲੋਕਾਂ ਦੇ ਸੰਪਰਕ ‘ਚ ਆਉਣ ਵਾਲਿਆਂ ਤੋਂ ਦੂਰ ਰਹਿਣ ਦੀ ਅਪੀਲ

ਕਿਹਾ ਸੁਪਰ ਸਪਰੈਡਰ ਬਣਨ ਤੋਂ ਗੁਰੇਜ਼ ਕੀਤਾ ਜਾਵੇ

ਸੰਗਰੂਰ, 27 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸਿਆਮ ਥੋਰੀ ਨੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲੋਕਾਂ ਨੂੰ Ghan Shyam Thori DCਵਧੇਰੇ ਚੌਕਸ ਰਹਿਣ ਦੀ ਹਦਾਇਤ ਕੀਤੀ ਕਰਦਿਆਂ ਕਿਹਾ ਹੈ ਕਿ ਜਿਹੜੇ ਵਿਅਕਤੀ ਰੋਜ਼ਾਨਾ ਵੱਧ ਲੋਕਾਂ ਦੇ ਸੰਪਰਕ ‘ਚ ਆਉਂਦੇ ਹਨ, ਉਹ ਵਾਇਰਸ ਦੇ ਸੰਕ੍ਰਮਣ ਨੂੰ ਫ਼ੈਲਾਉਣ ਵਿੱਚ ਸੁਪਰ ਸਪਰੈਡਰ ਸਾਬਤ ਹੋ ਸਕਦੇ ਹਨ।ਇਸ ਲਈ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਵਸਤੂਆਂ ਜਿਵੇਂ ਸਬਜ਼ੀਆਂ, ਫ਼ਲ, ਦੁੱਧ, ਰਾਸ਼ਨ ਆਦਿ ਪ੍ਰਾਪਤ ਕਰਨ ਸਮੇਂ ਸਮਾਜਿਕ ਦੂਰੀ ਦੇ ਨਿਯਮ, ਮਾਸਕ ਲਗਾਉਣ ਤੇ ਹੱਥ ਚੰਗੀ ਤਰ੍ਹਾਂ ਧੋਣ ਆਦਿ ਦੀ ਪਾਲਣਾ ਕੀਤੀ ਜਾਣੀ ਚਾਹੀਂਦੀ ਹੈ।
             ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਧਾਰਨ ਗਲੋਬਲ ਅੰਕੜਿਆਂ ਮੁਤਾਬਕ ਇੱਕ ਕੋਰੋਨਾ ਪਾਜ਼ਟਿਵ ਵਿਅਕਤੀ ਔਸਤਨ 2 ਜਾਂ 3 ਹੋਰ ਵਿਅਕਤੀਆਂ ਨੂੰ ਸੰਕ੍ਰਮਿਤ ਕਰਦਾ ਹੈ, ਜਦਕਿ ਸੁਪਰ ਸਪਰੈਡਰ ਰਾਹੀਂ ਇਹ ਗਿਣਤੀ ਕਈ ਗੁਣਾ ਵਧ ਜਾਂਦੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …