Tuesday, July 21, 2026

ਕੋਰੋਨਾ ਨੂੰ ਹਰਾ ਕੇ ਘਰ ਪਰਤੀ ਬਲਬੀਰ ਸਿੰਘ ਦੀ ਪਤਨੀ

ਕੈਬਨਿਟ ਮੰਤਰੀ ਸੋਨੀ ਨੇ ਦਿੱਤੀ ਪਰਮਜੀਤ ਕੌਰ ਨੂੰ ਵਧਾਈ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਕ੍ਰਿਸ਼ਨਾ ਨਗਰ ਨਿਵਾਸੀ ਬਲਬੀਰ ਸਿੰਘ, ਜੋ ਕਿ 20 ਅਪ੍ਰੈਲ ਨੂੰ ਕੋਰੋਨਾ ਨੂੰ ਹਰਾ ਕੇ ਆਪਣੇ PPNJ2704202006

ਘਰ ਪਹੁੁੰਚ ਚੁੱਕੇ ਹਨ, ਦੀ ਪਤਨੀ ਸ੍ਰੀਮਤੀ ਪਰਮਜੀਤ ਕੌਰ ਉਮਰ 51 ਸਾਲ ਵੀ ਅੱਜ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਆਪਣੇ ਘਰ ਪਹੁੰਚ ਗਈ।ਦੱਸਣਯੋਗ ਹੈ ਕਿ ਬਲਬੀਰ ਸਿੰਘ ਦਾ ਕੋਰੋਨਾ ਟੈਸਟ ਪਾਜ਼ਟਿਵ ਆਉਣ ਮਗਰੋਂ ਉਨਾਂ ਦੀ ਪਤਨੀ ਵੀ ਕੋਵਿਡ ਦੇ ਮਰੀਜ਼ ਪਾਈ ਗਈ ਸੀ।ਇੰਨਾ ਦੋਨਾਂ ਨੂੰ 3 ਅਪ੍ਰੈਲ ਨੂੰ ਗੁਰੂੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਮਰੀਜ਼ ਦੇ ਦੋ ਟੈਸਟ ਨੈਗੇਟਿਵ ਆਉਣ ਮਗਰੋਂ ਕੱਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਬੀਬੀ ਪਰਮਜੀਤ ਕੌਰ ਨੂੰ ਫੋਨ ‘ਤੇ ਸ਼ੁਭ ਕਾਮਨਾਵਾਂ ਦਿੱਤੀਆਂ।ਬੀਬੀ ਪਰਮਜੀਤ ਕੌਰ ਨੇ ਹਸਪਤਾਲ ਦੇ ਸਾਰੇ ਸਟਾਫ ਦਾ ਧੰਨਵਾਦ ਕੀਤਾ। ਹਸਪਤਾਲ ਦੇ ਸਾਰੇ ਅਮਲੇ ਨੇ ਤਾੜੀਆਂ ਦੀ ਗੂਜ਼ ਨਾਲ ਉਨਾਂ ਨੂੰ ਹਸਪਤਾਲ ਤੋਂ ਵਿਦਾ ਕੀਤਾ।
                    ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਤਹਿਸੀਲਦਾਰ ਐਸ.ਪੀ ਸਲਵਾਨ ਅਤੇ ਸੁਪਰਡੈਂਟ ਰਮਨ ਸ਼ਰਮਾ ਨੇ ਹਸਪਤਾਲ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਸੈਨੇਟਾਈਜ਼ਰ ਵੀ ਉਨਾਂ ਨੂੰ ਦਿੱਤੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …