Saturday, July 25, 2026

ਰੌਇਲ ਕਾਲਜ ਬੋੜਾਵਾਲ ਮਾਲਵੇ ਖਿੱਤੇ ‘ਚ ਬਣਿਆ ਆਨਲਾਈਨ ਪੇਪਰ ਲੈਣ ਵਾਲਾ ਪਹਿਲਾ ਕਾਲਜ

ਭੀਖੀ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਨੇ ਸਭ ਤੋਂ ਪਹਿਲਾ ਆਨਲਾਈਨ ਸਿੱਖਿਆ ਦਾ ਆਰੰਭ ਕੀਤਾ ਅਤੇ PPNJ2704202009

ਘਰ ਬੈਠੇ ਹੀ ਈ-ਲਰਨਿੰਗ ਦੇ ਢੰਗ ਤਰੀਕਿਆਂ ਨਾਲ ਵਿਦਿਆਰਥੀਆਂ ਦਾ ਸੰਪੂਰਨ ਸਿਲੇਬਸ ਖ਼ਤਮ ਕਰਵਾ ਦਿੱਤਾ।
              ਇਸ ਕਾਲਜ ਦੇ ਵਿਦਿਆਰਥੀ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਮਾਸਕ ਬਣਾ ਕੇ ਆਪਣੇ ਆਲੇ-ਦੁਆਲੇ ਦੇ ਘਰਾਂ ਅਤੇ ਕਿਸਾਨ ਨੂੰ ਮੰਡੀਆਂ ਵਿੱਚ ਵੰਡ ਰਹੇ ਹਨ।ਕਾਲਜ ਦੀ ਮੈਨੇਜਮੈਂਟ ਅਤੇ ਮਿਹਨਤੀ ਸਟਾਫ਼ ਨੇ ਆਨਲਾਈਨ ਮਿਡ ਸਮੈਸਟਰ ਦੀ ਪ੍ਰੀਖਿਆ ਲੈ ਲਈ ਹੈ।ਇਸ ਦੇ ਨਾਲ ਹੀ ਰੌਇਲ ਗਰੁੱਪ ਮਾਲਵੇ ਦੇ ਖੇਤਰ ‘ਚ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਮੁਹੱਈਆ ਕਰਵਾਉਣ ਵਾਲਾ ਮੋਹਰੀ ਕਾਲਜ ਬਣ ਗਿਆ ਹੈ।
                    ਇਥੇ ਦੱਸਣਯੋਗ ਹੈ ਕਿ ਨਵੇਂ ਸੈਸ਼ਨ 2020-2021 ਲਈ ਆਨਲਾਈਨ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਬੜੇ ਉਤਸ਼ਾਹ ਨਾਲ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …