Thursday, September 24, 2026

ਸਵੀਗੀ ਤੇ ਜ਼ੋਮੈਟੋ ਨੂੰ ਘਰ-ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ ਕੀਤੀ ਰੱਦ

ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟੇ੍ਰਟ ਬੀ.ਸ੍ਰੀਨਿਵਾਸਨ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਬਠਿੰਡਾ ਵਿੱਚ ਜੋਮੈਟੋ ਅਤੇ ਸਵੀਗੀ ਨੂੰ B. Sri Niwasan Dc Bathindaਰਾਸ਼ਨ ਦੀ ਹੋਮਡਲੀਵਰੀ ਕਰਨ ਦੀ ਦਿੱਤੀ ਆਗਿਆ ਰੱਦ ਕਰ ਦਿੱਤੀ ਹੈ।ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਲੋਕ ਜਰੂਰੀ ਵਸਤਾਂ ਦੀ ਬਜ਼ਾਏ ਗੈਰ ਜਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਸਨ।ਜਿਸ ਨਾਲ ਕੋਵਿਡ 19 ਬਿਮਾਰੀ ਫੈਲਣ ਦਾ ਡਰ ਵਧ ਜਾਂਦਾ ਹੈ।ਇਸ ਲਈ ਜਿਲ੍ਹੇ ਦੇ ਲੋਕਾਂ ਦੀ ਸਿਹਤ ਸਬੰਧੀ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੰਨ੍ਹਾਂ ਦੋਹਾਂ ਕੰਪਨੀਆਂ ਨੂੰ ਘਰ-ਘਰ ਰਾਸ਼ਨ ਸਪਲਾਈ ਕਰਨ ਦੀ ਆਗਿਆ ਰੱਦ ਕਰ ਦਿੱਤੀ ਗਈ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …