Thursday, September 24, 2026

ਪੰਜਾਬ ਪੁਲਿਸ ਦੀ ਵਰਦੀ `ਤੇ ਛਾਇਆ ਐਸ.ਆਈ ਹਰਜੀਤ ਸਿੰਘ ਦਾ ਨਾਂਅ

ਪਿੰਕੀ ਨੇ ਵੀ ਬਦਲੀ ਆਪਣੀ ਨੇਮ ਪਲੇਟ

ਸੰਗਰੂਰ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਪੁਲਿਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵਲੋਂ PPNJ2804202004ਕੋਵਿਡ-19 ਖਿਲਾਫ ਲੜੀ ਜਾ ਰਹੀ ਲੜਾਈ `ਚ ਮੂਹਰਲੀ ਕਤਾਰ ਦੇ ਯੋਧਿਆਂ `ਤੇ ਕਿਸੇ ਵੀ ਹਮਲੇ ਦੇ ਵਿਰੁੱਧ ਇੱਕਜੁਟਤਾ ਦਿਖਾਉਂਦਿਆਂ ਐਸ.ਆਈ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਆਪਣੀ ਵਰਦੀ `ਤੇ ਲਾਉਣ ਦੀ ਮੁਹਿੰਮ ਚਲਾਈ ਗਈ ਤੇ ਪੰਜਾਬ ਪੁਲਿਸ ਦੀ ਵਰਦੀ ੳੱਪਰ ਹਰਜੀਤ ਸਿੰਘ ਦਾ ਨਾਂਅ ਛਾਇਆ ਹੋਇਆ ਹੈ।
            ਇਸੇ ਮੁਹਿੰਮ ਤਹਿਤ ਕਸਬਾ ਸ਼ੇਰਪੁਰ ਵਿਖੇ ਤੈਨਾਤ ਟਰੈਫਿਕ ਇੰਚਾਰਜ ਪਰਮਿੰਦਰ ਸਿੰਘ ਪਿੰਕੀ ਵਲੋਂ ਵੀ ਕਰੋਨਾ ਟਰੈਫਿਕ ਨਾਕੇ ‘ਤੇ ਡਿਊਟੀ ਦੌਰਾਨ ਸਾਥੀ ਮੁਲਾਜਮਾਂ ਹੌਲਦਾਰ ਪੁਸ਼ਮਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਸਣੇ ਆਪਣੀ ਨੇਮ ਪਲੇਟ ਉਪਰ ਹਰਜੀਤ ਸਿੰਘ ਲਿਖਿਆ ਗਿਆ ਅਤੇ ਪੂਰੇ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਪੁਲਿਸ ਦੇ ਫਰੰਟਲਾਈਨ ਯੋਧਿਆਂ `ਤੇ ਕਿਸੇ ਵੀ ਹਮਲੇ ਖਿਲਾਫ ਪੂਰੇ ਪੰਜਾਬ ਦੀ ਪੁਲਿਸ ਇਕਜੁੱਟ ਹੈ।ਐਸ.ਆਈ ਹਰਜੀਤ ਸਿੰਘ ਵਲੋਂ ਇਹੋ ਜਿਹੇ ਹੀ ਭਿਆਨਕ ਹਮਲੇ ਦਾ ਡਟ ਕੇ ਸਾਹਮਣਾ ਕੀਤਾ ਗਿਆ ਤੇ ਉਹ ਪੂਰੀ ਪੰਜਾਬ ਪੁਲਿਸ ਲਈ ਬਹਾਦਰੀ ਦਾ ਪ੍ਰਤੀਕ ਹੈ।ਜਿਸ ਕਾਰਨ ਪੂਰੇ ਸੂਬੇ ਦੀ ਪੁਲਿਸ ਹਰਜੀਤ ਦੇ ਨਾਂਅ ਦੀ ਪਲੇਟ ਲਾ ਰਹੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …