ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੋਰੋਨਾ
ਵਾਇਰਸ ਦੇ ਮੱਦੇਨਜ਼ਰ ਐਮਰਜੈਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਆਦਿ ਲਈ ਦੂਜੇ ਪੜਾਅ ’ਚ 20 ਹਜ਼ਾਰ ਮਾਸਕ ਅਤੇ 2 ਹਜ਼ਾਰ ਸੈਨੇਟਾਈਜ਼ਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਪੁਲਿਸ ਸੁਖਚੈਨ ਸਿੰਘ ਗਿੱਲ ਦੇ ਸਪੁਰਦ ਕੀਤੇ।
ਛੀਨਾ ਨੇ ਇਸ ਸਮੇਂ ਕਿਹਾ ਕਿ ਸੁਸਾਇਟੀ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਕਾਰਜਸ਼ੀਲ ਹੈ ਅਤੇ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ।
ਉਨ੍ਹਾਂ ਨੇ ਦੱਸਿਆ ਕਿ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਲੋਂ 2 ਹਜ਼ਾਰ ਸੈਨੇਟਾਈਜ਼ਰ, ਜਦ ਕਿ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਪਿੰਡ ਚਵਿੰਡਾ ਦੇਵੀ (ਅੰਮਿ੍ਰਤਸਰ), ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਪਿੰਡ ਹੇਰ ਵਲੋਂ ਮਾਸਕਜ਼ ਸਹਾਇਤਾ ਵਜੋਂ ਪ੍ਰਦਾਨ ਕੀਤੇ ਹਨ, ਜੋ ਕਿ ਉਕਤ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ।
ਡੀ.ਸੀ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਗਿੱਲ ਨੇ ਸੋਸਾਇਟੀ ਦੇ ਯਤਨਾਂ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ’ਚ ਇਹੋ ਜਿਹੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਦੀ ਅਤਿ ਜਰੂਰਤ ਹੈ।ਇਸ ਮੌਕੇ ਖ਼ਾਲਸਾ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪਿ੍ਰੰਸੀਪਲ ਡਾ. ਆਰ.ਕੇ ਧਵਨ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੈਨੇਜ਼ਮੈਂਟ ਅਤੇ ਸਮੂਹ ਪ੍ਰਿੰਸੀਪਲਾਂ ਨੇ ਹਮਸਲਾਹ ਹੋ ਕੇ ‘ਪੀ.ਐਮ ਕੇਅਰ ਵੰਡ’ ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਜਿਸ ’ਚ ਸੁਸਾਇਟੀ ਅਤੇ ਸੁਸਾਇਟੀ ਅਧੀਨ ਆਉਂਦੇ 18 ਪ੍ਰਿੰਸੀਪਲਾਂ ਵਲੋਂ 1515 ਦਿਨਾਂ ਦੀ ਤਨਖਾਹ ਦੀ ਕਟੌਤੀ ਕਰਵਾਉਂਦੇ ਹੋਏ ਸਮਾਜ ਸੇਵੀ ਕਾਰਜ਼ ਲਈ ਯੋਗਦਾਨ ਪਾਇਆ ਗਿਆ ਹੈ।ਪਹਿਲੇ ਪੜਾਅ ’ਚ 2100 ਸੈਨੇਟਾਈਜ਼ਰ ਅਤੇ 21000 ਮਾਸਕ ਬੀਤੇ ਦਿਨੀਂ ਡੀ.ਸੀ ਢਿੱਲੋਂ ਅਤੇ ਡੀ.ਸੀ.ਪੀ ਜਗਮੋਹਨ ਸਿੰਘ ਨੂੰ ਸੌਂਪੇ ਗਏ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media