ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸਾਂਝ ਕਲਾ ਮੰਚ ਵਲੋਂ ਕਰਨ ਦੇਵ ਜਗੋਤਾ ਦੀ ਦੇਖ-ਰੇਖ ਹੇਠ 
ਤਿਆਰ ਕੀਤੀ ਗਈ ਲਘੂ ਫਿਲਮ ਲਾਈਫ ਇਨ ਕਰਫਿਊ ਜਿਥੇ ਭਖਦੇ ਮਸਲਿਆਂ ਨੂੰ ਦਿਲੋਂ ਛੂਹ ਰਹੀ ਹੈ, ਉਥੇ ਸਮਾਜਿਕ ਕੁਰੀਤੀਆਂ ਨੂੰ ਉਭਾਰਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਫਿਲਮ ਦੇ ਨਿਰਮਾਤਾ ਸ਼ਰਨ ਆਦੀ, ਲੇਖਕ ਸ਼ੈਂਟੀ ਸਿਮਰਨ ਨੇ ਕਿਹਾ ਕਿ ਫਿਲਮ ਨੂੰ ਤਿਆਰ ਕਰਨ ਸਮੇਂ ਪ੍ਰਸਾਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਕਿਆ ਗਿਆ ਹੈ ਤਾਂ ਜੋ ਲੋਕਾਂ ਤੱਕ ਜਾਗਰੂਕਤਾ ਦਾ ਸੁਨੇਹਾ ਵੀ ਪਹੁੰਚਾਇਆ ਜਾ ਸਕੇ।ਲਘੂ ਫਿ਼ਲਮ ਦੇ ਸਮੂਹ ਕਿਰਦਾਰਾਂ ਨੂੰ ਵਧਾਈ ਦਿੰਦਿਆਂ ਪ੍ਰਸਿੱਧ ਸਮਾਜ ਸੇਵਕ ਗੁਰਮੁੱਖ ਸਿੰਘ ਢੋਡ ਅਤੇ ਸੁੱਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਕੋਈ ਵੀ ਫਿਲਮ, ਰਚਨਾ, ਕਵਿਤਾ ਜਾਂ ਲੇਖ ਤਾਂ ਹੀ ਸਾਰਥਿਕ ਹੋਵੇਗਾ ਜੇਕਰ ਉਹ ਸਮਾਜ ਨੂੰ ਕੋਈ ਸੁਚੱਜਾ ਮਾਰਗ ਜਾਂ ਸਿੱਖਿਆ ਦੇਵੇ।ਲੋਕਾਂ ਦੀ ਸੋਚ ਤੋਂ ਦੂਰੀ ਬਣਾਈ ਰੱਖਣ ਵਾਲਾ ਸਾਹਿਤ ਜਲਦ ਹੀ ਖਤਮ ਹੋ ਜਾਂਦਾ ਹੈ।ਉਹਨਾ ਸਮੂਹ ਪਾਤਰਾਂ ਤੇ ਸਹਿਯੋਗੀਆਂ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਜਲਦ ਹੀ ਭਿਆਨਕ ਬਿਮਾਰੀ ਤੋਂ ਨਿਜ਼ਾਤ ਮਿਲਣ ਦੀ ਆਸ ਪ੍ਰਗਟਾਈ।
Punjab Post Daily Online Newspaper & Print Media