ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੀਪਕ ਹਿਲੋਰੀ ਐੋਸ.ਐਸ.ਪੀ ਨੇ ਕਿਹਾ ਕਿ ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ’ਤੇ ਦੇਸ਼ ਨੂੰ ਮਾਣ ਹੈ ਅਤੇ
ਮੈਨੂੰ ਇਹ ਕਹਿਣ ਵਿਚ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ‘ਮੈਂ ਵੀ ਹਰਜੀਤ ਸਿੰਘ ਹਾਂ।’
ਐੋਸ.ਐਸ.ਪੀ ਪਠਾਨਕੋਟ ਨੇ ਕਿਹਾ ਕਿ ਐਸ.ਆਈ ਹਰਜੀਤ ਸਿੰਘ ਨੇ ਕਰੋਨਾ ਵਾਇਰਸ ਵਿਰੁੱਧ ਆਪਣੀ ਡਿੳੂਟੀ ਬਾਖੂਬੀ ਨਿਭਾਈ ਹੈ ਅਤੇ ਜੋ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨਾਂ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੋ ਕਰਮਚਾਰੀ ਲੋਕਾਂ ਦੀ ਜਾਨ ਬਚਾਉਣ ਵਿਚ ਲੱਗੇ ਹੋਏ ਹਨ, ਉਨਾਂ ’ਤੇ ਸ਼ਰਮਨਾਕ ਹਮਲਾ ਕੀਤਾ ਗਿਆ, ਜੋ ਦੁੱਖ ਵਾਲੀ ਗੱਲ ਹੈ। ਮੈਂ ਕਰੋਨਾ ਵਾਇਰਸ ਵਿਰੁੱਧ ਲੜ ਰਹੇ ਸਾਰੇ ਬਹਾਦਰ ਯੋਧਿਆਂ ਨੂੰ ਸਲਾਮ ਕਰਦਾ ਹਾਂ, ਜੋ ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਕਰੋਨਾ ਵਾਇਰਸ ਤੋਂ ਬਚਾਅ ਲਈ ਕੰਮ ਰਹੇ ਹਨ।ਜਿਲ੍ਹਾ ਪਠਾਨਕੋਟ ਵਿੱਚ ਹਰੇਕ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਵੱਲੋਂ ‘ਮੈਂ ਵੀ ਹਰਜੀਤ ਸਿੰਘ’ ਨਾਂਅ ਦੇ ਬੈਜ ਲਗਾਏ ਗਏ।
ਜਿਕਰਯੋਗ ਹੈ ਕਿ ਬੀਤੀ 12 ਅਪ੍ਰੈਲ ਨੂੰ ਪਟਿਆਲਾ ਵਿਖੇ ਐਸ.ਆਈ ਹਰਜੀਤ ਸਿੰਘ ਦਾ ਡਿਊਟੀ ਦੋਰਾਨ ਹਮਲਾਵਰਾਂ ਵਲੋਂ ਗੁੱਟ ਵੱਢ ਦਿੱਤਾ ਗਿਆ ਸੀ, ਜਿਸ ਦੀ ਦੇਸ਼ ਭਰ ਵਿਚ ਨਿੰਦਾ ਕੀਤੀ ਗਈ ਸੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media