ਭੀਖੀ, 29 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਐਸ.ਐਸ ਜੈਨ ਸਭਾ ਭੀਖੀ ਵਲੋਂ `ਅਕੈਸ਼ ਤੀਜ` ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਜੈਨ ਮੰਦਰ
ਭੀਖੀ ਮਨਾਇਆ ਗਿਆ।ਸਭਾ ਦੇ ਪ੍ਰਧਾਨ ਸੰਤ ਰਾਮ ਜੈਨ ਨੇ ਦੱਸਿਆ ਕਿ ਇਸ ਦਿਨ ਰਾਜਾ ਸ਼੍ਰੇਆਂਸ ਨੇ ਜੈਨ ਧਰਮ ਦੇ ਪਹਿਲੇ ਤੀਰਥਾਂਕਰ ਰਿਸ਼ਭਦੇਵ ਆਦਿਨਾਥ ਜੀ ਨੇ ਗੰਨੇ ਦੇ ਰਸ ਨਾਲ ਵਰਤ ਪਾਰਣਾ ਕੀਤਾ ਸੀ।ਉਸ ਦਿਨ ਤੋਂ ਹੀ ਜੈਨ ਧਰਮ ਵਲੋਂ ਇਸ ਦਿਵਸ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹਨਾਂ ਵਰਤਾਂ ਨੂੰ ਕਸਬਾ ਭੀਖੀ ਦੀ ਵਸਨੀਕ ਮਾਤਾ ਸੰਤੋਸ਼ ਜੈਨ ਪਛਿਲੇ 10 ਸਾਲਾਂ ਤੋਂ ਰੱਖਦੇ ਆ ਰਹੇ ਹਨ।ਮਾਤਾ ਸੰਤੋਸ਼ ਜੈਨ ਦਾ ਸਭਾ ਵਲੋਂ ਗੰਨੇ ਦਾ ਰਸ ਪਿਲਾ ਕੇ ਵਰਤ ਪਾਰਣਾ ਕਾਰਵਾਇਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਜੈਨ ਸਭਾ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਪੁਲਿਸ ਕਰਮਚਾਰੀਆਂ ਅਤੇ ਭੀਖੀ ਕਸਬੇ ਦੇ ਸਫ਼ਾਈ ਸੇਵਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ।ਭੀਖੀ ਥਾਣਾ ਮੁਖੀ ਗੁਰਲਾਲ ਸਿੰਘ ਨੇ ਸਮੂਹ ਜੈਨ ਸਭਾ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
ਇਸ ਮੌਕੇ ਜੈਨ ਸਭਾ ਦੇ ਸਰਪ੍ਰਸਤ ਪ੍ਰੇਮ ਜੈਨ, ਸੁਰੇਸ਼ ਜੈਨ, ਮਾਸਟਰ ਘਨਸ਼ਾਮ, ਸੰਤ ਰਾਮ ਜੈਨ ਪ੍ਰਧਾਨ, ਸੈਕਟਰੀ ਪ੍ਰਵੀਨ ਜੈਨ, ਸੁਰਿੰਦਰ ਜੈਨ,ਪਿਉਸ਼ ਜੈਨ, ਸੁਰੇਸ਼ ਸਿੰਗਲਾ, ਡਾ. ਅਨੀਲ ਕੁਮਾਰ, ਵਿਨੋਦ ਜੈਨ, ਪ੍ਰਿੰਸ ਜੈਨ, ਨਿੱਕੜਾ ਜੈਨ, ਇੰਦਰਜੀਤ ਜੈਨ, ਲਵੀ ਜੈਨ, ਨੀਲਮ ਜੈਨ, ਬੱਬੂ ਜੈਨ, ਸਰੂਜ ਭਾਨ ਜੈਨ, ਸਰੋਵ ਜੈਨ, ਮਨੀਸ਼ ਕੁਮਾਰ ਜ਼ਿੰਦਲ, ਸੁਨੀਲ ਮਿੱਤਲ ਊਸ਼ਾ ਜੈਨ, ਕਵਿਤਾ ਜੈਨ ਤੇ ਪ੍ਰਵੀਨ ਜੈਨ ਆਦਿ ਮੈਂਬਰ ਮੋਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media