Sunday, December 22, 2024

ਡਾ. ਓਬਰਾਏ ਨੇ ਜੰਮੂ ਦੇ ਮੈਡੀਕਲ ਕਾਲਜ ਅਤੇ ਕਸ਼ਮੀਰ ਦੇ ਚਾਰ ਹਸਪਤਾਲਾਂ ਲਈ ਪੀ.ਪੀ.ਕਿੱਟਾਂ, ਐਨ-95 ਤੇ ਤਿੰਨ ਪਰਤੀ ਮਾਸਕ ਭੇਜੇ

ਕਿਹਾ ਦੇਸ਼ ਤੋਂ ਕੋਰੋਨਾ ਮੁਸੀਬਤ ਟਲਣ ਤੱਕ ਨਿਰੰਤਰ ਜਾਰੀ ਰਹਿਣਗੇ ਸੇਵਾ ਕਾਰਜ਼ 

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. S.P Singh Oberoiਐਸ.ਪੀ ਸਿੰਘ ਓਬਰਾਏ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਮਿਸਾਲੀ ਪਹਿਲਕਦਮੀ ਤਹਿਤ ਅੱਜ ਸਰਕਾਰੀ ਮੈਡੀਕਲ ਕਾਲਜ ਜੰਮੂ ਤੋਂ ਇਲਾਵਾ ਕਸ਼ਮੀਰ ਦੇ ਚਾਰ ਹਸਪਤਾਲਾਂ ਲਈ ਵੱਡੀ ਗਿਣਤੀ `ਚ ਪੀ.ਪੀ ਕਿੱਟਾਂ, ਐਨ-95 ਅਤੇ ਤਿੰਨ ਪਰਤੀ (ਧੋਣ ਯੋਗ) ਮਾਸਕ ਭੇਜੇ ਹਨ।
             ਡਾ. ਐਸ.ਪੀ ਸਿੰਘ ਉਬਰਾਏ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰੀ ਮੈਡੀਕਲ ਕਾਲਜ ਜੰਮੂ ਤੋਂ ਇਲਾਵਾ ਕਸ਼ਮੀਰ ਦੇ ਚਾਰ ਸਰਕਾਰੀ ਹਸਪਤਾਲਾਂ ਦੀ ਮੰਗ ‘ਤੇ ਉਨ੍ਹਾਂ ਲਈ 600 ਪੀ.ਪੀ ਕਿੱਟਾਂ, 400 ਐੱਨ-95 ਮਾਸਕ ਅਤੇ 10 ਹਜਾਰ ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਭੇਜੇ ਗਏ ਹਨ। ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ੍ਰੀਨਗਰ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਰਾਹੀਂ ਸਬੰਧਿਤ ਥਾਵਾਂ ਤੇ ਦਿੱਤੇ ਜਾਣਗੇ।ਡਾ. ਓਬਰਾਏ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਸਾਰੇ ਸਾਰੇ ਹੀ ਮੈਡੀਕਲ ਕਾਲਜਾਂ ਤੋਂ ਸਰਕਾਰੀ ਹਸਪਤਾਲਾਂ, ਜਿਲ੍ਹਾ ਪੁਲਿਸ ਪ੍ਰਸ਼ਾਸਨਾਂ, ਪੀ.ਏ.ਪੀ ਦੇ ਸੈਂਟਰਾਂ ਅਤੇ ਮੀਡੀਆ ਕਰਮੀਆਂ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੱਡੀ ਗਿਣਤੀ `ਚ ਲੋੜੀਂਦਾ ਸਮਾਨ ਪੁੱਜਦਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਜਿਲਿਆਂ, ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ, ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਚੰਡੀਗੜ੍ਹ ਅੰਦਰ ਟਰੱਸਟ ਦੀਆਂ ਇਕਾਈਆਂ ਨੂੰ ਪਹਿਲੇ ਪੜਾਅ ਤਹਿਤ ਕਰੀਬ ਸਵਾ ਕਰੋੜ਼ ਦੀ ਲਾਗਤ ਨਾਲ ਵੱਡੀ ਮਾਤਰਾ `ਚ ਸੁੱਕਾ ਰਾਸ਼ਨ ਖਰੀਦ ਕੇ ਭੇਜਿਆ ਗਿਆ ਸੀ, ਜੋ ਟਰੱਸਟ ਦੇ ਮੈਂਬਰਾਂ ਵਲੋਂ ਜਿਲ੍ਹਾ ਪਸ਼ਾਸ਼ਨਾਂ ਦੀ ਮਦਦ ਨਾਲ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਮਈ ਮਹੀਨੇ ਅੰਦਰ 35 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੀ 5 ਤੋਂ 12 ਮਈ ਤੱਕ ਟਰੱਸਟ ਦੀਆਂ ਸਾਰੀਆਂ ਜਿਲ੍ਹਾ ਇਕਾਈਆਂ ਨੂੰ ਪਹੁੰਚ ਜਾਵੇਗਾ।
ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਅਰੰਭੇ ਗਏ ਸਾਰੇ ਸੇਵਾ ਕਾਰਜ਼ ਉਨ੍ਹਾਂ ਚਿਰ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਦੇਸ਼ ਤੋਂ ਕੋਰੋਨਾ ਮੁਸੀਬਤ ਟਲ ਨਹੀਂ ਜਾਂਦੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …