ਕਪੂਰਥਲਾ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦਸਿਆ ਕਿ ਲਾਕਡਾਊਨ ਦੇ ਮੱਦੇਨਜਰ ਸਰਕਾਰੀ ਸਿਹਤ ਕੇਂਦਰਾਂ
ਵਿੱਚ ਭੀੜ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਈ ਸੰਜੀਵਨੀ ਓ.ਪੀ.ਡੀ ਸ਼ੁਰੂ ਕੀਤੀ ਗਈ ਹੈ।ਪੂਰੇ ਪੰਜਾਬ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ।ਇਸ ਸਹੂਲਤ ਦੇ ਤਹਿਤ ਮਰੀਜ਼ ਘਰ ਬੈਠੇ ਮਾਹਰ ਡਾਕਟਰ ਦੀ ਸਲਾਹ ਲੈ ਸਕਦੇ ਹਨ।ਸਿਵਲ ਹਸਪਤਾਲ ਦੇ ਟੈਲੀਮੈਡੀਸਨ ਸੈਂਟਰ ਵਿੱਚ ਮੈਡੀਕਲ ਸਪੈਸ਼ਲਿਸਟ ਡਾ. ਮੋਹਨਪ੍ਰੀਤ ਸਿੰਘ ਅਤੇ ਈ ਸੰਜੀਵਨੀ ਦੇ ਨੋਡਲ ਅਫਸਰ ਡਾ. ਗੁਰਦੇਵ ਭੱੱਟੀ ਵੱਲੋਂ ਆਨਲਾਈਨ ਮਰੀਜਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਗਿਆ ਤੇ ਰੋਗ ਮੁਤਾਬਿਕ ਦਵਾਈ ਪ੍ਰਸਕ੍ਰਾਈਬ ਕੀਤੀ ਗਈ।ਟੈਲੀਮੈਡੀਸਨ ਐਗਜੀਕਿਊਟਿਵ ਰੀਟਾ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਇਸ ਸਹੂਲਤ ਦਾ ਲਾਭ ਮਰੀਜ ਕੰਪਿਊਟਰ, ਸਮਾਰਟ ਫੋਨ ਰਾਹੀਂ esanjivaniopd.in ‘ਤੇ ਲਾਗ ਇਨ ਕਰ ਕੇ ਲੈ ਸਕਦੇ ਹਨ।ਇਸ ਤੋਂ ਇਲਾਵਾ ਕੋਵਾ ਐਪ ਵਿੱਚ ਵੀ ਇਸ ਆਪਸ਼ਨ ‘ਤੇ ਜਾ ਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media