Sunday, August 16, 2026

ਕੋਰੋਨਾ ਦੇ ਫਰੰਟਲਾਈਨ ਯੋਧਿਆਂ ਲਈ ਨੂਫੈਬ ਨੇ ਵਿਕਸਿਤ ਕੀਤਾ ਨੌਨਵਾਵਨ ਫੈਬਰਿਕ

ਕੋਰੋਨਾ ਦੇ ਖਤਰੇ ਨੂੰ 90% ਘੱਟ ਕਰਨ ‘ਚ ਹੋਵੇਗਾ ਮਦਦਗਾਰ
ਚੰਡੀਗੜ੍ਹ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ ਮਹਾਮਾਰੀ ਨਾਲ ਲੜ ਰਹੇ ਮੈਡੀਕਲ ਕਰਮਚਾਰੀਆਂ ਲਈ ਪੰਚਕੁਲਾ ਵਾਸੀ ਸਲਿਲ ਗੋਇਲ ਵਲੋਂ ਆਪਣੇ PPNJ2904202007ਸਟਾਰਟਅਪ ਨੂਫੈਬ ਟੈਕਨੀਕਲ ਟੈਕਸਟਾਈਲ ਪ੍ਰਾ. ਲਿਮ. ’ਚ ਵਿਕਸਿਤ ਕੀਤਾ ਇਕ ਅਨੋਖਾ ਨੌਨਵਾਵਨ ਫੈਬਰਿਕ ਲਾਂਚ ਕੀਤਾ ਗਿਆ ਹੈ।
ਨੂਫੈਬ ਦੇ ਡਾਇਰੈਕਟਰ ਸਲਿਲ ਕੋਇਲ ਨੇ ਕਿਹਾ ਇਹ ਨੌਨਵਾਵਨ ਫੈਬਰਿਕ ਬਹੁਤ ਨਰਮ, ਅਰਾਮਦਾਇਕ, ਹਲਕੇ ਭਾਰ ਦਾ ਹੈ, ਜਿਹੜਾ 90% ਤੱਕ ਸੰਕ੍ਰਮਣ ਦੇ ਖਤਰੇ ਨੂੰ ਘੱਟ ਕਰਕੇ ਮੈਡੀਕਲ ਕਰਮਚਾਰੀਆਂ ਨੂੰ ਬਹੁਤ ਜ਼ਿਆਦਾ ਮਦਦ ਕਰੇਗਾ।ਇਸ ਕੱਪੜੇ ਦਾ ਮੂਲਾਂਕਣ ਕਰਕੇ ਡੀ.ਆਰ.ਡੀ.ਓ ਵਲੋਂ ਪ੍ਰਮਾਣਿਤ ਅਤੇ ਮਨਜ਼ੂਰਸ਼ੁਦਾ ਹੈ ਅਤੇ ਕਵਰਲ ਗਾਊਨ ਬਣਾਉਣ ਲਈ ਬਹੁਤ ਉਪਯੋਗੀ ਹੈ।
              ਉਨਾਂ ਕਿਹਾ ਕਿ ਹਲਕੇ ਭਾਰ ਤੋਂ ਇਲਾਵਾ ਇਸ ਦੀ ਖਾਸੀਅਤ ਕੱਪੜੇ ਦੇ ਅੰਦਰ ਸਾਹ ਲੈਣ ’ਚ ਅਸਾਨੀ ਹੈ ਜੋ ਸੰਕ੍ਰਮਣ ਦੀ ਸੰਭਾਵਨਾ ਨੂੰ ਕਾਫੀ ਘੱਟ ਕਰ ਦਿੰਦਾ ਹੈ।ਇਹ ਕੱਪੜਾ ਈਕੋ ਫਰੈਂਡਲੀ ਅਤੇ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ।ਉਤਪਾਦ ਮੈਡੀਕਲ ਯੋਧਿਆਂ ਦੀ ਮਦਦ ਕਰਨ ਦਾ ਤਰੀਕਾ ਹੈ, ਜਿੰਨਾਂ ਦੀਆਂ ਕੋਸ਼ਿਸ਼ਾਂ ਨੂੰ ਉਹ ਸਲਾਮ ਕਰਦੇ ਹਨ।ਨੌਨਵਾਵਨ ਫੈਬਰਿਕ ਦੀ ਵਰਤੋਂ ਮੋਟਰ ਵਹੀਕਲ, ਖੇਤੀ, ਪੈਕੇਜ਼ਿੰਗ ਕਾਰਾਂ ਆਦਿ ’ਚ ਕੀਤੀ ਜਾ ਸਕਦੀ ਹੈ।
                      ਸਲਿਲ ਵੱਲੋਂ ਹੋਰ ਨਿਵੇਸ਼ਕਾਂ, ਰਿਸ਼ਭ ਬਾਂਸਲ ਅਤੇ ਸੰਜੇ ਮੋਦੀ ਦੇ ਨਾਲ ਮਿਲ ਕੇ ਇਸ ਕਪੜੇ ਨੂੰ ਬਣਾਇਆ ਹੈ।ਕੰਪਨੀ ਤਕਨੀਕੀ ਕੱਪੜਾ ਉਤਪਾਦਨ ਕਰਨ ’ਚ ਮਾਹਿਰ ਹੈ ਅਤੇ ਤੇਜੀ ਨਾਲ ਇਸ ਉਤਪਾਦ ਪੋਰਟਫੋਲਿਓ ’ਚ ਵਾਧਾ ਕਰ ਰਹੀ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …