Friday, May 22, 2026

ਕੋਰੋਨਾ ਮਹਾਂਮਾਰੀ ਦੌਰਾਨ ਕੇਵਲ ਸਿੰਘ ਨੇ ਪਿੰਡਾਂ ਵਿੱਚ ਵੰਡੇ ਮਾਸਕ

ਧੂਰੀ, 30 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ PPNJ3004202011

ਹੇਠ ਵਿਭਾਗ ਦੇ ਉੱਚ ਅਧਿਕਾਰੀਆਂ ਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਵਿਮਲ ਸੇਤੀਆ, ਉਪ ਡਾਇਰੈਕਟਰ ਸ਼੍ਰੀਮਤੀ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਸਪੈਕਸਨ ਅਫਸਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ (ਲੜਕੇ) ਦੇ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਦੀ ਅਗੁਵਾਈ ਹੇਠ ਵੈਲਡਰ ਇੰਸਟਰਕਟਰ ਕੇਵਲ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲੇ ਪੜਾਅ ਵਿੱਚ 100 ਮਾਸਕ ਤਿਆਰ ਕਰਕੇ ਸਬ ਇੰਸਪੈਕਟਰ ਜਗਤਾਰ ਸਿੰਘ ਚੌਂਕੀ ਇੰਚਾਰਜ ਭਲਵਾਨ ਦੀ ਦੇਖ-ਰੇਖ ਹੇਠ ਪਿੰਡ ਕੌਲਸੇੜੀ ਅਤੇ ਕੰਧਾਰਗੜ ਛੰਨਾ ਵਿਖੇ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ।
                     ਇਸ ਮੌਕੇ ਦਿਲਪ੍ਰੀਤ, ਗੁਰਪ੍ਰੀਤ ਕੌਰ ਮੀਰਹੇੜੀ, ਐਸ.ਆਈ ਗੁਰਜੀਤ ਸਿੰਘ, ਬਲਵਿੰਦਰ ਸਿੰਘ, ਹੋਲਦਾਰ ਭਿੰਦਰ ਸਿੰਘ, ਪ੍ਰਿਤਪਾਲ ਅਤੇ ਗੁਰਸੇਵਕ ਆਦਿ ਨੇ ਸਹਿਯੋਗ ਕੀਤਾ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …