Saturday, August 29, 2026

ਬੁੱਧਵਾਰ ਨੂੰ ਲਏ 85 ਨਮੂਨਿਆਂ ਦੀ ਰਿਪੋਰਟ ਬਕਾਇਆ

ਬਠਿਡਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲ੍ਹੇ ਤੋਂ ਭੇਜੇ 5 ਹੋਰ ਨਮੂਨਿਆਂ ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼਼ਨਰ ਬੀ.ਸ੍ਰੀ B. Sri Niwasan Dc Bathindaਨਿਵਾਸਨ ਨੇ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਕੋਟਾ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਦੀ ਵੀ ਨੈਗੇਟਿਵ ਰਿਪੋਟ ਪ੍ਰਾਪਤ ਹੋਈ ਹੈ।ਇਸ ਤੋਂ ਬਿਨ੍ਹਾਂ ਬੀਤੇ ਕੱਲ ਲਏ ਗਏ 85 ਨਮੂਨਿਆਂ ਦੀ ਰਿਪੋਟ ਆਉਣੀ ਬਕਾਇਆ ਹੈ।ਜਦਕਿ ਬੀਤੀ ਸ਼ਾਮ ਤੱਕ ਜਿਲ੍ਹੇ ਵਿੱਚ 660 ਨਮੂਨੇ ਲਏ ਗਏ ਸਨ।ਜਿਲੇ ਵਿੱਚ 2 ਮਰੀਜਾਂ ਦਾ ਰਿਪੋਟ ਪਾਜਿਟਵ ਆਈ ਸੀ ਅਤੇ ਉਹ ਦੋਨੋਂ ਪੰਜਾਬ ਤੋਂ ਬਾਹਰ ਤੋਂ ਪਰਤੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਪੁੱਜਣ ਦੇ ਸਮੇਂ ਤੋਂ ਹੀ ਅਲਗ ਰੱਖਿਆ ਹੋਇਆ ਸੀ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਜੋ ਵੀ ਬਾਹਰੋਂ ਆਇਆ ਹੈ ਉਸਨੂੰ ਹੁਣ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ। ਪਿੱਛਲੇ 24 ਘੰਟਿਆਂ ਵਿਚ ਜਿਲ੍ਹੇ ਵਿਚ ਨਾਂਦੇੜ ਤੋਂ 114 ਸ਼ਰਧਾਲੂ ਪਰਤੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰੱਖਿਆ ਗਿਆ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …