Wednesday, February 25, 2026

ਗੁਰਦਾਸਪੁਰ ਜਿਲੇ ‘ਚ ਲਏ ਗਏ 183 ਸੈਂਪਲ ‘ਚੋਂ 03 ਪੋਜਟਿਵ, 49 ਨੈਗਟਿਵ ਅਤੇ 131 ਪੈਂਡਿੰਗ

ਵੱਖ-ਵੱਖ ਰਾਜਾਂ ਤੋਂ ਪੁੱਜੇ 541 ਵਿਅਕਤੀ

ਗੁਰਦਾਸਪੁਰ, 30 ਅਪਰੈਲ (ਪੰਜਾਬ ਪੋਸਟ ਬਿਊਰੋ) – ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲੇ DC Mohammad Ishfaq GDPਅੰਦਰ ਵੱਖ-ਵੱਖ ਰਾਜਾਂ ਤੋਂ 541 ਲੋਕ ਪੁੱਜੇ ਹਨ, ਜਿਨਾਂ ਵਿਚੋਂ 488 ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਹਨ।
                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 541 ਵਿਅਕਤੀਆਂ ਵਿਚੋਂ 183 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, 03 ਵਿਅਕਤੀਆਂ ਦੀ ਰਿਪੋਟ ਪੋਜ਼ਟਿਵ, 49 ਨੈਗਟਿਵ ਤੇ 131 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ।
                ਉਨਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੁਹੰਚੇ 488 ਸ਼ਰਧਾਲੂਆਂ ਵਿਚੋਂ 162 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿਚੋਂ 3 ਵਿਅਕਤੀਆਂ ਦੀ ਰਿਪੋਰਟ ਨੈਗਟਿਵ (ਵਸਨੀਕ ਪਿੰਡ ਭੱਟੀਆਂ, ਕਾਹਨੂੰਵਾਨ) ਅਤੇ 37 ਸ਼ਰਧਾਲੂਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 122 ਸ਼ਰਧਾਲੂਆਂ ਦੀ ਰਿਪੋਰਟ ਪੈਂਡਿੰਗ ਹੈ।ਉਨਾਂ ਅੱਗੇ ਦੱਸਿਆ ਕਿ ਕੋਟਾ ਤੋਂ 12 ਵਿਦਿਆਰਥੀਆਂ ਆਏ ਸਨ ਅਤੇ ਉਨਾਂ ਦੇ ਸੈਂਪਲ ਲਏ ਸਨ ਤੇ ਸਾਰਿਆਂ ਦੀ ਰਿਪੋਰਟ ਨੈਗਟਿਵ ਹੈ।ਫੈਜਲਾਬਾਦ ਤੋਂ 09 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਅਤੇ ਰਿਪੋਰਟ ਪੈਂਡਿਗ ਹੈ।ਨਾਸਕ ਤੋਂ 10 ਅਤੇ ਹਨੂੰਮਾਨਗੜ ਤੋਂ 22 ਵਿਅਕਤੀ ਪੁਹੰਚੇ ਹਨ, ਜਿਨਾਂ ਦੀ ਸੈਂਪਲਿੰਗ ਲਈ ਜਾ ਰਹੀ ਹੈ।
                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਾਂ ਵਿਅਕਤੀਆਂ ਨੂੰ ਜ਼ਿਲੇ ਅੰਦਰ ਬਣੇ ਵੱਖ-ਵੱਖ ਆਈਸੋਲੇਟਿਡ ਕੇਂਦਰਾਂ ਵਿਚ ਰੱਖਿਆ ਗਿਆ ਹੈ ਅਤੇ ਰੋਜਾਨਾ ਕਰੀਬ 50 ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਨਾਂ ਵਿਅਕਤੀਆਂ ਦੇ ਰਿਪੋਰਟ ਨੈਗਟਿਵ ਪ੍ਰਾਪਤ ਹੋਵੇਗੀ, ਉਨਾਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਜਾਵੇਗਾ ਅਤੇ ਜਿਨਾਂ ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਵੇਗੀ, ਉਨਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕੀਤਾ ਜਾਵੇਗਾ।
                 ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਬੀਤੇ ਦਿਨੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੁਹੰਚੇ ਤਿੰਨ ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ।ਉਹ ਪਿੰਡ ਭੱਟੀਆ ਨੇੜੇ ਕਾਹਨੂੰਵਾਨ ਦੇ ਵਸਨੀਕ ਹਨ।ਉਨਾਂ ਪਿੰਡ ਭੱਟੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਵਲੋਂ ਪਿੰਡ ਅੰਦਰ ਸੈਂਪਲਿੰਗ ਕੀਤੀ ਜਾ ਰਹੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਵਾਰਡ ਨੰਬਰ 46 ‘ਚ ਇੰਡੋਰ ਜਿਮ ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ …