Friday, April 17, 2026

ਉਦਯੋਗਾਂ ਨੂੰ ਕਰਫਿਊ ਦੌਰਾਨ ਚਲਾਉਣ ਲਈ ਲੋੜੀਂਦੇ ਪ੍ਰਬੰਧਾਂ ਹਿੱਤ ਉਦਯੋਗਿਕ ਐਸੋਸੀਏਸਨਾਂ ਨਾਲ ਮੀਟਿੰਗ

ਤਰਨ ਤਾਰਨ, 1 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਪਰਦੀਪ ਕੁਮਾਰ ਸਭਰਵਾਲ ਜ਼ਿਲਾ Pardeep Sabharwal Dcਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਲੋਂ ਅੱਜ ਤਰਨ ਤਾਰਨ ਜਿਲੇ ਅੰਦਰ ਉਦਯੋਗਾਂ ਨੂੰ ਕਰਫਿਊ ਦੌਰਾਨ ਚਲਾਉਣ ਲਈ ਲੋੜੀਂਦੇ ਪ੍ਰਬੰਧਾਂ ਹਿੱਤ ਜਿਲੇ ਨਾਲ ਸਬੰਧਤ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ।
              ਜਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਜੋ ਉਦਯੋਗਪਤੀ ਭਾਰਤ ਸਰਕਾਰ ਦੇ ਪੱਤਰ ਨੰਬਰ 40-3-/2020//1() ਮਿਤੀ 15/4/2020 ਰਾਹੀਂ ਜਾਰੀ ਕੀਤੀ ਐਸ.ਓ.ਪੀ ਦੇ ਅਨੈਕਸ਼ਚਰ 2 ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਸਮਰੱਥ ਹੈ, ਉਹ ਆਪਣਾ ਯੂਨਿਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧੀ ਇੱਕ ਸਵੈ ਘੋਸ਼ਣਾ ਪੱਤਰ ਜਨਰਲ ਮੈਨੇਜ਼ਰ ਜ਼ਿਲਾ ਉਦਯੋਗ, ਕੇਂਦਰ ਦੀ ਈਮੇਲ gmdictarntaran@gmail.com ’ਤੇ ਭੇਜੇਗਾ, ਜਿਸ ਨਾਲ ਉਹ ਉਦਯੋਗ ਨਾਲ ਸਬੰਧਤ ਲੇਬਰ ਦੀ ਗਿਣਤੀ ਅਤੇ ਉਨਾਂ ਨੂੰ ਲਿਆਉਣ ਵਾਲੇ ਵਹੀਕਲ ਦਾ ਵੇਰਵਾ ਨਾਲ ਨੱਥੀ ਕਰੇਗਾ।
             ਇਸ ਦੌਰਾਨ ਲੇਬਰ ਨੂੰ ਫ਼ੈਕਟਰੀ/ਯੂਨਿਟ ਦੇ ਅੰਦਰ ਹੀ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਫ਼ੈਕਟਰੀ ਤੇ ਯੂਨਿਟ ਦੇ ਅੰਦਰ ਮੁਕੰਮਲ ਪ੍ਰਬੰਧ ਨਹੀਂ ਹਨ ਤਾਂ ਲੇਬਰ ਦੇ ਫੈਕਟਰੀ ਵਿਚ ਆਉਣ ਜਾਣ ਲਈ ਵਿਸ਼ੇਸ਼ ਵਹੀਕਲ ਦੇ ਪ੍ਰਬੰਧ ਕੀਤਾ ਜਾਵੇਗਾ।ਇਸ ਵਹੀਕਲ ’ਤੇ ਹੀ ਰੋਜ਼ਾਨਾ ਲੇਬਰ ਨੂੰ ਉਸ ਦੇ ਘਰ ਤੋਂ ਲਿਆਇਆ ਅਤੇ ਛੱਡਿਆ ਜਾਵੇਗਾ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …