ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੇ ਦਿਨ ਤੋਂ ਹੀ ਕਿਸਾਨਾਂ ਨਾਲ ਫਸਲਾਂ ਦੀਆਂ ਸਮੱਸਿਆਵਾਂ ਤੇ ਸਾਉਣੀ ਦੀਆਂ ਫਸਲਾਂ ਦੀ
ਬਿਜਾਈ ਲਈ ਖਾਦ, ਬੀਜ ਤੇ ਕੀਟਨਾਸ਼ਕਾਂ ਆਦਿ ਦੀ ਸਲਾਹ ਦੇਣ ਲਈ ਖੇਤੀਬਾੜੀ ਵਿਭਾਗ ਨੇ ਫੋਨ ਉਤੇ ਕਾਸਨਾਂ ਨੂੰ ਹਰੇਕ ਤਰਾਂ ਦੀ ਜਾਣਕਾਰੀ ਦੇਣ ਲਈ ਬਣਾਏ ਗਏ ਕੰਟਰੋਲ ਰੂਮ ਦਾ ਸਮਾਂ 17 ਮਈ ਤੱਕ ਵਧਾ ਦਿੱਤਾ ਹੈ।ਜ਼ਿਲਾ ਖੇਤੀ ਅਧਿਕਾਰੀ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ, ਉਨਾਂ ਲਈ ਬੀਜ਼, ਖਾਦ ਤੇ ਦਵਾਈਆਂ ਆਦਿ ਦਾ ਢੁਕਵਾਂ ਸਮਾਂ ਹੈ, ਸੋ ਕਿਸਾਨ ਕਰਫਿਊ ਦੇ ਚੱਲਦੇ ਖੇਤੀ ਮਾਹਿਰਾਂ ਦੀ ਰੈਅ ਲੈਣ ਲਈ ਇਸ ਕੰਟਰੋਲ ਰੂਮ ਦੀ ਵਰਤੋਂ ਕਰ ਸਕਦੇ ਹਨ।ਉਨਾਂ ਦੱਸਿਆ ਕਿ ਇਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਬਕਾਇਦਾ ਡਿਊਟੀ ਲਗਾਈ ਗਈ ਹੈ, ਜੋ ਕਿ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਤੇ ਸਲਾਹ ਦਿੰਦੇ ਹਨ।ਉਨਾਂ ਦੱਸਿਆ ਕਿ 17 ਮਈ ਤੱਕ ਤਿਆਰ ਕੀਤੇ ਗਏ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ.ਡੀ.ਓ (ਇਨਫੋਰਸਮੈਂਟ) 3, 6, 9, 12 ਅਤੇ 15 ਮਈ ਨੂੰ ਆਪਣੇ ਫੋਨ ਨੰਬਰ 8872900030 ‘ਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ। ਇਸੇ ਤਰਾਂ ਸੁਖਚੈਨ ਸਿੰਘ ਏ.ਡੀ.ਓ (ਬੀਜ) 2, 5, 8, 11, 14 ਤੇ 17 ਮਈ ਨੂੰ ਉਨਾਂ ਦੇ ਫੋਨ ਨੰਬਰ ਉਤੇ 9814860114 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਛੀਨਾ ਏ.ਡੀ.ਓ ਪੌਦ ਸੁਰੱਖਿਆ 4, 7, 10, 13 ਅਤੇ 16 ਮਈ ਨੂੰ ਕਿਸਾਨ ਵੀਰਾਂ ਦੀ ਸੇਵਾ ਵਿਚ ਕੰਟਰੋਲ ਰੂਮ ‘ਤੇ ਡਿਊਟੀ ਕਰਨਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media