ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/
ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ) ਜਾਰੀ ਕਰ ਦਿੱਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆ 5 ਮਈ, 2020 ਨੂੰ ਸ਼ੁਰੂ ਹੋਵੇਗੀ।ਉਨਾਂ ਦੱਸਿਆ ਕਿ ਜੋ ਵਿਅਕਤੀ ਆਪਣੇ ਰਾਜ ਜਾਣਾ ਚਾਹੁੰਦੇ ਹਨ ਉਹ ਆਨਲਾਈਨ ਇਹ ਪ੍ਰੋਫਾਰਮਾ www.covidhelp.punjab.gov.in ‘ਤੇ ਉਪਲੱਬਧ ਹੈ, ਤੁਰੰਤ ਭਰਨ।
ਉਨਾਂ ਕਿਹਾ ਕਿ ਇੱਕ ਵਾਰ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ / ਸਮੂਹ ਲਈ ਲਿੰਕ `ਤੇ ਪ੍ਰੋਫਾਰਮਾ ਭਰਦਾ ਹੈ ਤਾਂ ਉਸਨੂੰ ਪੂਰੇ ਪਰਿਵਾਰ / ਸਮੂਹ ਲਈ ਇੱਕ ਸਿਸਟਮ ਦੁਆਰਾ ਜਨਰੇਟ ਆਈ.ਡੀ ਮਿਲੇਗੀ।ਆਪਣੇ ਪਿਤਰੀ ਰਾਜ ਜਾਣ ਦੇ ਇਛੁੱਕ ਵਿਅਕਤੀਆਂ ਵਲੋਂ ਦਿੱਤੇ ਹੋਏ ਲਿੰਕ `ਤੇ ਮੁਕੰਮਲ ਜਾਣਕਾਰੀ 03-05-2020 ਨੂੰ ਸਵੇਰੇ 09:00 ਵਜੇ ਤੱਕ ਭਰ ਦਿੱਤੀ ਜਾਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਵਾਪਸ ਜਾਣ ਦੇ ਇੱਛਕ ਵਿਅਕਤੀਆਂ ਦੀ ਸਿਹਤ ਦੀ ਜਾਂਚ ਲਈ ਹੈਲਥ ਚੈਕਅੱਪ ਕੈਂਪ ਲਗਾਇਆ ਜਾਵੇਗਾ।ਇੱਕ ਕੈਂਪ ਵਿੱਚ ਇਕੋ ਪਰਿਵਾਰ ਦੇ ਮੈਂਬਰਾਂ/ਸਮੂਹ ਦੀ ਸਕਰੀਨਿੰਗ ਕੀਤੀ ਜਾਵੇਗੀ।ਜਦੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਸ ਨੂੰ ਸਿਹਤ ਟੀਮ ਦੁਆਰਾ ਐਫ ਦੇ ਰੂਪ ਵਿੱਚ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਵਿਅਕਤੀਆਂ ਦੀ ਵਾਪਸੀ ਸਬੰਧੀ ਆਵਾਜਾਈ 5 ਮਈ 2020 ਤੋਂ ਸ਼ੁਰੂ ਹੋਵੇਗੀ।ਇਨਾਂ ਵਿਅਕਤੀਆਂ ਨੂੰ ਲਿਜਾਣ ਲਈ ਬੱਸਾਂ ਜਾਂ ਆਵਾਜਾਈ ਦੇ ਹੋਰ ਸਾਧਨ ਦੇ ਵੇਰਵੇ ਡੀ.ਸੀ ਨਾਲ ਵੱਖਰੇ ਤੌਰ `ਤੇ ਸਾਂਝੇ ਕੀਤੇ ਜਾਣਗੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media