ਧੂਰੀ, 2 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਬਿਨਾਂ 
ਕਿਸੇ ਕੰਮ ਬਜ਼ਾਰਾਂ ਵਿੱਚ ਘੁੰਮ ਰਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਮੁਖੀ ਆਦਿਤਿਆ ਆਈ.ਪੀ.ਐਸ ਵਲੋਂ ਵਾਹਣਾਂ ਦੇ ਚਲਾਣ ਕੀਤੇ ਗਏ।ਆਈ.ਪੀ.ਐਸ ਅਦਿਤਿਆ ਨੇ ਦੱਸਿਆ ਕਿ ਅੱਜ ਦੋ ਮੋਟਰ ਸਾਈਕਲ ਬਾਊਂਡ ਕੀਤੇ ਗਏ ਹਨ, ਜਦਕਿ 18 ਮੋਟਰਸਾਈਕਲ਼ਾਂ ਦੇ ਚਲਾਨ ਕੀਤੇ ਗਏ ਹਨ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿਆਨਕ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਘਰਾਂ ਵਿੱਚ ਹੀ ਰਹਿਣ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਦਿਆਂ ਪ੍ਰਸਾਸ਼ਨ ਤੇ ਪੁਲਿਸ ਨੂੰ ਸਹਿਯੋਗ ਦੇਣ।ਉਨਾਂ ਦੇ ਨਾਲ ਐਸ.ਐਚ.ਓ ਦਰਸ਼ਨ ਸਿੰਘ ਅਤੇ ਟਰੈਫਿਕ ਪੁਲਿਸ ਇੰਚਾਰਜ਼ ਅਸ਼ੋਕ ਕੁਮਾਰ ਵੀ ਮੌਜੂਦ ਸਨ।
Punjab Post Daily Online Newspaper & Print Media