ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਜ਼ਿਲੇ `ਚ ਲਾਕਡਾਊਨ ਦੌਰਾਨ ਫ਼ਸੇ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨਾਂ ਦੇ
ਪਿੱਤਰੀ ਰਾਜਾਂ `ਚ ਭੇਜਣ ਦੀ ਪਹਿਲ ਕਦਮੀ ਤਹਿਤ 276 ਜੰਮੂ-ਕਸ਼ਮੀਰ ਵਾਸੀਆਂ ਨੂੰ ਉਨਾਂ ਦੇ ਗ੍ਰਹਿ ਰਾਜ ਲਈ ਕੱਲ ਰਵਾਨਾ ਕੀਤਾ।
ਡਿਪਟੀ ਕਮਿਸ਼ਰਨ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ `ਚ ਹਰੇਕ ਵਿਅਕਤੀ ਆਪਣੇ ਗ੍ਰਹਿ ਰਾਜ ਜਾਣ ਦਾ ਚਾਹਵਾਨ ਹੈੈ।ਰਮਜ਼ਾਨ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਧਾਰਮਿਕ ਰਵਾਇਤਾਂ ਦਾ ਮਾਣ ਰੱਖਦਿਆਂ ਅੰਮ੍ਰਿਤਸਰ ਤੋਂ 276 ਕਸ਼ਮੀਰੀਆਂ ਨੂੰ ਉਨਾਂ ਦੇ ਘਰ ਮੁਫ਼ਤ ਬੱਸਾਂ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਹੈ।ਉਨਾਂ ਦੱਸਿਆ ਕਿ ਇਨਾਂ ਸਾਰਿਆਂ ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਕਠੂਆ ਲਈ ਰਵਾਨਾ ਕੀਤਾ ਗਿਆ।ਹਰੇਕ ਯਾਤਰੀ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਹਰੇਕ ਯਾਤਰੀ ਨੂੰ ਮਾਸਕ ਤੇ ਸੈਨੇਟਾਈਜ਼ਰ ਵੀ ਸਫਰ ਦੌਰਾਨ ਵਰਤਣ ਲਈ ਦਿੱਤੇ ਗਏ।
ਬੱਸਾਂ `ਚ ਸਵਾਰ ਕਸ਼ਮੀਰੀ ਜਿਥੇ ਆਪਣੇ ਘਰ ਜਾਣ ਦਾ ਪ੍ਰਬੰਧ ਹੋਣ `ਤੇ ਬਹੁਤ ਖੁਸ਼ ਸਨ, ਉਥੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਵੀ ਵਾਰ-ਵਾਰ ਧੰਨਵਾਦ ਕਰਦੇ ਨਜ਼ਰ ਆਏ।ਤਹਿਸੀਲਦਾਰ ਵੀਰ ਕਰਨ ਸਿੰਘ ਢਿੱਲੋਂ ਆਪਣੀ ਟੀਮ ਨਾਲ ਇੰਨਾਂ ਬੱਸਾਂ ਨੂੰ ਲੈ ਕੇ ਆਪ ਲਖਨਪੁਰ ਬਾਰਡਰ ਤੱਕ ਛੱਡਣ ਲਈ ਗਏ।ਯਾਤਰੀਆਂ ਦੀ ਮੈਡੀਕਲ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਐਬੂਲੈਂਸ ਵੀ ਜਿਲਾ ਪ੍ਰਸ਼ਾਸਨ ਵੱਲੋਂ ਨਾਲ ਭੇਜੀ ਗਈ।ਕਰੀਬ 12 ਵਜੇ ਇਹ ਬੱਸਾਂ ਲਖਨਪੁਰ ਸਰਹੱਦ ਉਤੇ ਪਹੁੰਚ ਗਈਆਂ, ਪਰ ਜੰਮੂ-ਕਸ਼ਮੀਰ ਦੀਆਂ ਬੱਸਾਂ ਅੱਗੋਂ ਲੈਣ ਲਈ ਨਾ ਆਈਆਂ ਹੋਣ ਕਾਰਨ ਸ਼ਾਮ 5 ਵਜੇ ਤੱਕ ਉਹ ਉਥੇ ਸਨ ਅਤੇ ਜੰਮੂ-ਕਸ਼ਮੀਰ ਦੀਆਂ ਬੱਸਾਂ ਆਉਣ ਮਗਰੋਂ ਹੀ ਵਾਪਸ ਪਰਤੇ।ਬੱਸ ਅੱਡੇ ‘ਤੇ ਕਾਨੂੰਗੋ ਅਸ਼ੋਕ ਕੁਮਾਰ, ਇੰਸਪੈਕਟਰ ਨੀਰਜ਼ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media