Saturday, September 26, 2026

ਜਿਲੇ `ਚ ਕੋਵਿਡ-19 ਦੇ 79 ਪਾਜ਼ਟਿਵ ਕੇਸ ਆਏ ਸਾਹਮਣੇ – ਸਿਵਲ ਸਰਜਨ

ਹੁਣ ਤੱਕ ਲਏ ਗਏ 853 ਸੈਂਪਲਾਂ ਵਿਚੋਂ 632 ਨੈਗੇਟਿਵ, 135 ਦੀ ਰਿਪੋਰਟ ਆਉਣੀ ਬਾਕੀ

ਹੁਸ਼ਿਆਰਪੁਰ, 3 ਮਈ (ਪੰਜਾਬ ਪੋਸਟ ਬਿਉਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਸੰਖਿਆ 79 Corona 1ਹੋ ਗਈ ਹੈ।ਉਨਾਂ ਕਿਹਾ ਕਿ ਇਸ ਵਿਚੋਂ 74 ਪੋਜ਼ਟਿਵ ਕੇਸ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂਆਂ ਦੇ ਹਨ।ਇਸ ਤੋਂ ਇਲਾਵਾ ਇਕ ਪੋਜ਼ੀਟਿਵ ਕੇਸ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਦੇ ਇਕ ਵਿਅਕਤੀ, ਇਕ ਪੋਜ਼ੀਟਿਵ ਕੇਸ ਪ੍ਰਾਇਮਰੀ ਹੈਲਥ ਸੈਂਟਰ ਹਾਜੀਪੁਰ, ਦੋ ਕੇਸ ਪੋਸੀ ਬਲਾਕ ਦੇ ਅਤੇ ਇਕ ਕੇਸ ਬੁੱਢਾਬੜ ਦੇ ਪਿੰਡ ਕੋਟਲੀ ਖਾਸ ਦਾ ਹੈ, ਜੋ ਕਿ ਲੁਧਿਆਣਾ ਵਿੱਚ ਇਲਾਜ਼ ਅਧੀਨ ਹੈ।
                   ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 853 ਸੈਂਪਲ ਲਗੇ ਗਏ ਹਨ, ਜਿਸ ਵਿਚੋਂ 632 ਨੈਗੇਟਿਵ ਹਨ ਅਤੇ 135 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਦੱਸਿਆ ਕਿ ਅੱਜ ਦਸੂਹਾ ਦੇ ਪਿੰਡ ਨਰਾਇਣਗੜ ਦੇ ਪੋਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਿੱਚ ਆਏ 15 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਅਤੇ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਨੂੰ ਸੀਲ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਉਥੇ ਐਂਟੀ ਲਾਰਵਾ ਟੀਮ ਵਲੋਂ ਘਰ-ਘਰ ਜਾ ਕੇ ਸਰਵੇ ਅਤੇ ਛਿੜਕਾਅ ਕੀਤਾ ਜਾ ਰਿਹਾ ਹੈ।
                    ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ 5 ਮਰੀਜ਼ ਪੁਰੀ ਤਰਾਂ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਜ਼ਿਲੇ ਦੇ ਪਿੰਡ ਖਨੂਰ ਨਾਲ ਸਬੰਧਤ ਇਕ ਮਰੀਜ਼ ਜੋ ਇਟਲੀ ਤੋਂ ਆਇਆ ਸੀ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ, ਉਹ ਵੀ ਠੀਕ ਹੋ ਕੇ ਆਪਣੇ ਘਰ ਜਾ ਚੁੱਕਾ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …