Thursday, September 24, 2026

ਐਸ.ਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਨੇ ਜੈਨ ਪਰਿਵਾਰ ਨੂੰ ਕੀਤਾ ਸਨਮਾਨਿਤ

40 ਦਿਨਾਂ ਤੋ ਨਿਰੰਤਰ ਲੰਗਰ ਚਲਾਉਣਾ ਵੱਡੀ ਸੇਵਾ – ਪੂਨਮ ਕਾਂਗੜਾ

ਲੌਂਗੋਵਾਲ, 4 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਡਿਊਟੀ ਨਿਭਾਅ ਰਹੇ PPNJ0405202015ਸਫਾਈ ਕਰਮਚਾਰੀਆਂ, ਪੁਲਿਸ ਕਰਮੀਆਂ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ, ਬਿਜਲੀ ਕਰਮਚਾਰੀਆਂ ਅਤੇ ਹੋਰ ਲੋੜਵੰਦਾਂ ਲਈ ਲਗਾਤਾਰ ਲੰਗਰ ਦੀ ਸੇਵਾ ਨਿਭਾਅ ਰਹੇ ਸਵਰਗੀ ਮੇਲਾ ਰਾਮ ਦੀ ਹੱਟੀ ਦੀ ਇਸ ਸੇਵਾ ਭਾਵਨਾ ਦੀ ਸ਼ਹਿਰ ਨਿਵਾਸੀਆਂ ਵਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
              ਸ਼੍ਰੀਮਤੀ ਪੂਨਮ ਕਾਂਗੜਾ ਜਦੋਂ ਅਚਾਨਕ ਮੇਲਾ ਰਾਮ ਦੀ ਹੱਟੀ ‘ਤੇ ਪਹੁੰਚੇ ਤਾਂ ਉਸ ਸਮੇਂ ਵੀ ਵੱਡੀ ਗਿਣਤੀ ‘ਚ ਸਫਾਈ ਕਰਮਚਾਰੀ ਲੰਗਰ ਛਕ ਰਹੇ ਸਨ ਅਤੇ ਹੋਰ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਯੋਧਿਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਅਤੇ ਸਮੂਹ ਜੈਨ ਪਰਿਵਾਰ ਖੁਦ ਲੰਗਰ ਵਿੱਚ ਸੇਵਾ ਕਰ ਰਿਹਾ ਸੀ।ਜਿਸ ਤੋਂ ਪ੍ਰਭਾਵਿਤ ਹੁੰਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਅਤੇ ਮੁੱਖ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਵਲੋਂ ਜੈਨ ਪਰਿਵਾਰ ਦਾ ਸਨਮਾਨ ਕੀਤਾ ਗਿਆ।
              ਇਸ ਮੌਕੇ ਵਿਨੋਦ ਕੁਮਾਰ ਜੈਨ, ਸੁਮੀਤ ਜੈਨ ਕੈਮੀ ਗਰਗ, ਹਰੀਸ਼ ਜੈਨ, ਜੈ ਪ੍ਰਕਾਸ਼ ਪਿੰਟੂ, ਸਾਹਿਲ ਸਿੰਗਲਾ, ਅਸ਼ੋਕ ਕੁਮਾਰ ਪੱਪੀ, ਅਮਨ ਗੋਇਲ ਅਪੂ, ਜਗਦੀਪ ਗੁਜਰਾਂ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਗਿਆਨੀ ਪਿਆਰਾ ਸਿੰਘ, ਅਮਨ ਗੋਇਲ ਅੱਪੂ ਅਤੇ ਸਾਜਨ ਕਾਂਗੜਾ ਆਦਿ ਹਾਜ਼ਰ ਸਨ।

Check Also

ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …