ਭੀਖੀ, 4 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵਾਂਗ ਕਸਬਾ ਭੀਖੀ
ਵਿਖੇ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਵਲੋਂ ਰੋਜ਼ਾਨਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।ਮੰਡਲ ਪ੍ਰਧਾਨ ਪ੍ਰਸ਼ੋਤਮ ਬਿੱਲੂ ਨੇ ਦੱਸਿਆ ਕਿ ਕਸਬੇ ਦੇ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਕੈਂਸਰ ਨਾਲ ਪੀੜਤ ਵਿਅਕਤੀ ਦੀ ਮੰਡਲ ਵਲੋਂ ਪੁਲਿਸ ਪ੍ਰਸਾਸ਼ਸਨ ਦੇ ਸਹਿਯੋਗ ਨਾਲ ਮਦਦ ਕੀਤੀ ਗਈ।ਇਸ ਮੌਕੇ ਨਰੇਸ਼ ਕੁਮਾਰ, ਮੱਖਣ ਮੱਤੀ, ਮੰਗਤ ਖੀਵਾਂ, ਮਨੂੰ ਰਿਸ਼ੀ, ਸੁਨੀਲ਼ ਕੁਮਾਰ, ਸ਼ਿਵ ਬਾਂਸਲ, ਰਾਜੂ ਧਲੇਵਾਂ, ਅਮਨ ਸ਼ਰਧਾ, ਓਮ ਪ੍ਰਕਾਸ਼, ਮੱਖਣ ਰਾਮ ਅਤੇ ਸ਼ਿਵਜੀ ਰਾਮ ਹਾਜ਼ਰ ਸਨ।
Punjab Post Daily Online Newspaper & Print Media