ਚੀਨ ਨੂੰ ਛੱਡ ਕੇ ਭਾਰਤ ਨੁੰ ਆਪਣਾਉਣਗੀਆਂ ਕਈ ਅੰਤਰਰਾਸ਼ਟਰੀ ਕੰਪਨੀਆਂ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਖੁਰਮਣੀਆਂ) – ਉਤਰ ਕੋਰੋਨਾ ਯੁੱਗ ਵਿੱਚ ਦੁਨੀਆਂ ਉਹ ਨਹੀਂ ਰਹੇਗੀ, ਜੋ ਇਸ ਸੰਕਟ ਤੋਂ ਪਹਿਲਾਂ ਹੁੰਦੀ ਸੀ।ਕੋਈ ਵੀ ਖੇਤਰ
ਅਛੂਤਾ ਨਹੀਂ ਰਹੇਗਾ।ਜਿਸ ‘ਤੇ ਸਿੱਧੇ ਜਾਂ ਅਸਿਧੇ ਤੌਰ ‘ਤੇ ਇਸ ਦਾ ਅਸਰ ਵਿਖਾਈ ਨਹੀਂ ਦੇਵੇਗਾ।ਆਰਥਿਕ, ਰਾਜਨੀਤਕ , ਧਾਰਮਿਕ ਅਤੇ ਸਮਾਜਿਕ ਢਾਂਚੇ ਬਦਲ ਜਾਣਗੇ।ਇਹ ਵਿਚਾਰ ਵਿਦਵਾਨਾਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਵਲੋਂ ‘ਮੈਨੇਜਮੈਂਟ ਵਿੱਚ ਨਵੀਆਂ ਦਿਸ਼ਾਵਾਂ `ਤੇ ਵੈਬੀਨਾਰ ਦੀ ਸ਼ੁਰੂ ਕੀਤੀ ਗਈ ਲੜੀ ਵਿੱਚ ਪ੍ਰਗਟਾਏ।ਉਤਰ ਕੋਰੋਨਾ ਯੁੱਗ ਵਿੱਚ ਕੈਰੀਅਰ ਦੇ ਮੌਕੇ ਵਿਸ਼ੇ ‘ਤੇ ਕਰਵਾਏ ਵੈਬੀਨਾਰ ਵਿੱਚ ਇਹ ਨਿਚੋੜ ਕੱੱਢਿਆ ਗਿਆ ਕਿ “ਸੰਜ਼ੀਦਾ ਉਦਮੀਆਂ ਲਈ ਡਿਜੀਟਲਾਈਜੇਸ਼ਨ ਦੇ ਨਾਲ ਨਵੀਨਤਾ ਇੱਕ ਨਵਾਂ ਆਧਾਰ ਹੋਵੇਗਾ”।ਇਸ ਦੀਆਂ ਅਸੀਮ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀ ਜਾ ਸਕਦਾ। ਭਾਰਤੀ ਅਰਥਵਿਵਸਥਾ ਅਤੇ ਉਦਯੋਗ ਇਕ ਨਵੀਂ ਦਿਸ਼ਾ ਵੱਲ ਦੇਸ਼ ਨੁੰ ਲੈ ਕੇ ਜਾਵੇਗਾ।ਜਿਸ ਦੇ ਲਈ ਸਮੱਰਥਾ ਪੈਦਾ ਕਰਨ ਲਈ ਸਾਰਿਆ ਨੂੰ ਇਕਜੁੱਟ ਹੋਣਾ ਪਵੇਗਾ।ਕੋਵੀਡ- 19 ਦੇ ਬਾਅਦ ਦੇ ਦ੍ਰਿਸ਼ ਨੂੰ ਅਨੁਮਾਨਤ ਪਰਿਭਾਸ਼ਿਤ ਕੀਤੇ ਜਾਣਾ ਜਰੂਰੀ ਹੈ।
ਇਸ ਵੈਬੀਨਾਰ ਦੀ ਲੜੀ ਯੂਨੀਵਰਸਿਟੀ ਬਿਜਨੈਸ ਆਫ ਸਕੂਲ ਵਲੋਂ ਲਗਾਤਾਰ ਚਲਾਈ ਜਾਵੇਗੀ ਜਿਸ ਵਿਚ ਦੇਸ਼ ਭਰ ਦੇ 250 ਤੋਂ ਵੱਧ ਵਿਦਵਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਪੇਸ਼ੇਵਰਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।ਇਸ ਵੈਬੀਨਾਰ ਲੜੀ ਚਲਾਉਣ ਦਾ ਭਰਪੂਰ ਸਵਾਗਤ ਵੀ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦਾ ਇਸ ਉਦਮ ਲਈ ਉਚੇਚਾ ਧੰਨਵਾਦ ਕੀਤਾ ।
ਵੈਬੀਨਾਰ ਡਾਇਰੈਕਟਰ ਡਾ: ਜਸਵੀਨ ਕੌਰ, ਚੇਅਰਪਰਸਨ ਅਤੇ ਵਿਭਾਗ ਦੇ ਮੁਖੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਮਹਾਂਮਾਰੀ ਦੇ ਇਸ ਦੌਰ ਵਿਚ ਅਜਿਹੇ ਵੈਬੀਨਾਰ ਭਵਿੱਖ ਦੇ ਸਮੇਂ ਲਈ ਸਾਰਥਕ ਸਿੱਧ ਹੋਣਗੇ। ਮੌਜੂਦਾ ਸਥਿਤੀ ਵਿਚ, ਵਿਸ਼ੇਸ਼ ਤੌਰ `ਤੇ ਸਾਰੇ ਵਿਦਿਆਰਥੀਆਂ ਲਈ ਵਿੱਦਿਅਕ ਸਿਖਲਾਈ ਅਤੇ ਹੁਨਰ ਨੂੰ ਵਧਾਉਣ ਦੇ ਲਈ ਇਹ ਇਕ ਨਵੀਨਤਾਕਾਰੀ ਪਲੇਟਫਾਰਮ ਦੀ ਜ਼ਰੂਰਤ ਨੂੰ ਪੂਰਾ ਕਰੇਗਾ।
ਵੈਬੀਨਾਰ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਚੀਮਾ (ਚੀਮਾ ਬਾਇਲਰਜ਼ ਲਿਮ ਦੇ ਐਮ.ਡੀ), ਅਜੈ ਪੀ. ਸ਼੍ਰੀਵਾਸਤਵਾ, (ਸੈਂਟਰ ਹੈਡ ਐਸਟੀਪੀਆਈ-ਮੁਹਾਲੀ), ਡਾ. ਕੇ ਐਸ ਭਾਟੀਆ (ਸੀ.ਈ.ਓ ਪਮਪਕਾਰਟ), ਅਤੇ ਅਸ਼ੀਸ਼ ਖਰੇ (ਸਲਾਹਕਾਰ ਅਤੇ ਟ੍ਰੇਨਰ ਸਟਾਰਟ-ਅਪਸ) ਨੇ ਮਹਾਂਮਾਰੀ ਦੀਆਂ ਸਥਿਤੀਆਂ ਅਤੇ ਵੱਖ-ਵੱਖ ਸੈਕਟਰਾਂ ਦੀ ਮੌਜੂਦਾ ਸਥਿਤੀ `ਤੇ ਮੌਜੂਦਾ ਸਮੇਂ ਦੌਰਾਨ ਪਏ ਪ੍ਰਭਾਵਾਂ ਅਤੇ ਭਵਿੱਖ ਵਿਚ ਵਪਾਰ ਅਤੇ ਉਦਯੋਗ ਵਿਚ ਨਵੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਨੁਕੂਲ ਅਤੇ ਨਵੀਨਤਾਕਾਰੀ ਕਾਰੋਬਾਰ ਦੇ ਮਾਡਲਾਂ, ਗਤੀਸ਼ੀਲ ਅਤੇ ਟੈਕਨਾਲੋਜੀ ਨਾਲ ਚੱਲਣ ਵਾਲੇ ਕਾਰੋਬਾਰੀ ਮੌਕਿਆਂ ਦੀ ਪਛਾਣ ਅਤੇ ਵਿਸ਼ਵ ਦੇ ਹਾਣ ਦਾ ਹੋਣਾ ਭਵਿੱਖ ਵਿੱਚ ਦੀ ਲੋੜ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਪੋਸਟ ਕੋਵਡ -19 ਭਾਰਤੀ ਸਟਾਰਟ-ਅਪਸ ਲਈ ਇੱਕ ਮੌਕਾ ਹੋਵੇਗਾ, ਕਿਉਂਕਿ ਚੀਨ ਦੀ ਬਜਾਇ ਭਾਰਤ ਵਿੱਚ ਉਤਪਾਦਨ ਦੀ ਸੰਭਾਵਿਤ ਤਬਦੀਲੀ ਹੋ ਸਕਦੀ ਹੈ, ਪਰ ਇਹ ਵੀ ਜ਼ੋਰ ਦਿੱਤਾ ਕਿ ਸਫਲ ਹੋਣ ਲਈ ਹਰੇਕ ਸੰਭਾਵਿਤ ਉਦਮੀ ਨੂੰ ਹਿੰਮਤ, ਵਿਸ਼ਵਾਸ, ਵਚਨਬੱਧਤਾ, ਇਕਸਾਰਤਾ ਅਤੇ ਸੰਚਾਰ ਹੁਨਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ।ਵੈਬੀਨਾਰ ਦੌਰਾਨ ਹੋਏ ਵਿਚਾਰ ਵਟਾਂਦਰੇ ਦੇ ਸੈਸ਼ਨ ਵਿਚ ਸਾਰੇ ਭਾਗ ਲੈਣ ਵਾਲਿਆਂ ਨੇ ਵਿਸ਼ੇ ਨਾਲ ਸਬੰਧਤ ਸੁਆਲਾਂ `ਤੇ ਚਰਚਾ ਵਿਚ ਵੀ ਹਿੱਸਾ ਲਿਆ। ਡਾ. ਜਸਵੀਨ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵਿਸ਼ੇਸ਼ ਉਦਮਾਂ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਦਾ ਸਹਿਯੋਗ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ ਅਤੇ ਭਵਿੱਖ ਵਿਚ ਨਵੇਂ ਵਿਸ਼ੇ ਨਾਲ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ।ਜਿਸ ਵਿਚ ਵੱਖ-ਵੱਖ ਸੰਸਥਾਵਾਂ ਤੋਂ ਵਿਦਵਾਨ ਅਧਿਆਪਕ ਆਪਣੇ ਕੀਮਤੀ ਵਿਚਾਰ ਰੱਖਣਗੇ।
Punjab Post Daily Online Newspaper & Print Media