Monday, September 21, 2026

ਜਿਲ੍ਹੇ ਵਿੱਚ ਕਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ 14 ਹੋਈ – ਡੀ.ਸੀ

ਕੁੱਲ 17 ਕੇਸਾਂ ‘ਚ ਕਰੋਨਾ ਪਾਜ਼ਟਿਵ 14, ਰਿਕਵਰ 02 ਤੇ ਇਕ ਮੌਤ

ਰੂਪਨਗਰ, 6 ਮਈ (ਪੰਜਾਬ ਪੋ   ਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ Corona Virusਵਧ ਕੇ 14 ਹੋ ਗਈ ਹੈ।ਇੱਕ ਨਵਾਂ ਕੇਸ ਵਾਲਾ ਵਿਅਕਤੀ ਡਰਾਇਵਰ ਨਿਵਾਸੀ ਰੂਪਨਗਰ ਸਿਟੀ ਦਾ ਰਹਿਣ ਵਾਲਾ ਹੈ।ਇਹ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਲੈ ਕੇ ਆਇਆ ਸੀ।ਜੋ ਕਿ ਅੰਮ੍ਰਿਤਸਰ ਤੋਂ ਰੂਪਨਗਰ ਜਿਲ੍ਹੇ ਵਿੱਚ ਵਾਪਿਸ ਨਹੀ ਆਇਆ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 494 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 425 ਦੀ ਰਿਪੋਰਟ ਨੈਗਟਿਵ, 56 ਦੀ ਰਿਪੋਰਟ ਪੈਂਡਿੰਗ (04 ਸ਼ਰਧਾਲੂ), 14 ਕੇਸ ਐਕਟਿਵ ਕਰੋਨਾ ਪਾਜ਼ਟਿਵ (01 ਡੀ.ਐਮ.ਸੀ ਲੁਧਿਆਣਾ ‘ਚ), 01 ਐਸ.ਬੀ.ਐਸ ਨਗਰ ਵਿਖੇ ਅਤੇ 01 ਜੀ.ਐਨ.ਡੀ.ਐਚ ਅੰਮ੍ਰਿਤਸਰ ਵਿਖੇ ਦਾਖਲ ਅਤੇ 02 ਰਿਕਵਰ ਹੋ ਚੁੱਕੇ ਹਨ ।
                   ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 17 ਕੇਸ ਹੋ ਚੁੱਕੇ ਹਨ, ਜਿੰਨ੍ਹਾਂ ਵਿੱਚੋਂ 14 (11+3) ਕੇਸ ਐਕਟਿਵ ਕਰੋਨਾ ਪਾਜ਼ਟਿਵ ਹਨ, 02 ਰਿਕਵਰ ਚੁੱਕੇ ਹਨ ਅਤੇ 01 ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …