Thursday, July 9, 2026

ਪਿਛਲੇ ਦਿਨੀਂ ਭੇਜੇ ਸੈਂਪਲਾਂ ਦੇ 279 ਨਤੀਜਿਆਂ ਵਿੱਚੋਂ 47 ਦੀ ਰਿਪੋਰਟ ਪੋਜ਼ੇਟਿਵ -ਡੀ.ਸੀ

ਕੋਵਿਡ-19 ਨਾਲ ਲੜ ਰਹੇ ਲੋਕਾਂ ਦੀ ਗਿਣਤੀ 87 ਹੋਈ

ਤਰਨ ਤਾਰਨ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪਰਤੇ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਜ਼ਿਲ੍ਹੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ Corona Virusਵਿਚੋਂ 47 ਹੋਰ ਦੀ ਟੈਸਟ ਰਿਪੋਰਟ ਕੋਵਿਡ-19 ਪੋਜ਼ਟਿਵ ਆਉਣ ਨਾਲ ਹੁਣ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 87 ਹੋ ਗਈ ਹੈ।ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਟੈਸਟ ਲਈ ਭੇਜੇ ਗਏ ਸੈਂਪਲਾਂ ਦੇ ਪ੍ਰਾਪਤ 279 ਨਤੀਜਿਆਂ ਵਿਚੋਂ 47 ਸੈਂਪਲਾਂ ਦੀ ਰਿਪੋਰਟ ਕੋਵਿਡ-19 ਪੋਜ਼ੇਟਿਵ ਪਾਈ ਗਈ ਹੈ ਅਤੇ 232 ਦੀ ਰਿਪੋਰਟ ਨੈਗੇਟਿਵ ਆਈ ਹੈ।
                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਹੁਣ ਤੱਕ ਕੋਵਿਡ-19 ਦੀ ਜਾਂਚ ਲਈ ਜ਼ਿਲ੍ਹੇ ਦੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੇ ਗਏ ਸੈਂਪਲਾਂ ਵਿਚੋਂ 931 ਕੇਸਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 844 ਕੇਸਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।ਉਹਨਾਂ ਦੱਸਿਆ ਕਿ ਪੋਜ਼ਟਿਵ ਆਏ ਕੇਸਾਂ ਨੂੰ ਇਕਾਂਤਵਾਸ ਕੇਂਦਰਾਂ ਤੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
                 ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਤਰਨ ਤਾਰਨ ਵਿੱਚ ਦਾਖਲ ਕੀਤੇ ਗਏ ਮਰੀਜ਼ ਸਿਹਤ ਪੱਖੋਂ ਬਿਲਕੁੱਲ ਠੀਕ-ਠਾਕ ਹਨ ਅਤੇ ਕੋਈ ਮਰੀਜ਼ ਸੀਰੀਅਸ ਨਹੀਂ ਹੈ।ਜਿਹੜੇ 40 ਮਰੀਜ਼ ਪਹਿਲਾਂ ਲਿਆਂਦੇ ਗਏ ਸਨ, ਉਹਨਾਂ ਦੇ ਲਬਾਰਟਰੀ ਟੈਸਟ ਭਾਵੇਂ ਕੋਵਿਡ-19 ਪੋਜ਼ੇਟਿਵ ਆਏ ਹਨ, ਪ੍ਰੰਤੂ ਉਹਨਾਂ ਵਿੱਚ ਕਰੋਨਾ ਵਾਇਰਸ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆਏ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …