
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਨਵੀ ਅਨਾਜ ਮੰਡੀ ਵਿਖੇ ਮੰਡੀ ਬੋਰਡ ਵਲੋਂ ਆੜਤੀ੍ਹਏ ਦੀ ਦੁਕਾਨ ਮੂਹਰੇ ਲਾਏ ਗਏ ਬਿਜਲੀ ਦੇ ਬਕਸੇ ਦੇ ਕਾਰਨ ਜਿੰਮੀਦਾਰਾਂ ਅਤੇ ਅੜ੍ਹਤੀਆਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੇ ਰਿਹਾ ਹੇ।ਇਸ ਦੀ ਜਾਣਕਾਰੀ ਦਿੰਦੇ ਹੋਏ ਸੋਭਾ ਰਾਮ ਲਛਮਨ ਦਾਸ ਫਰਮ ਦੇ ਮਾਲਕ ਅੜ੍ਹਤੀ ਰਾਕੇਸ਼ ਕੁਮਾਰ ਨੇ ਦੱਸਿਆਂ ਕਿ ਦੁਕਾਨ ਮੂਹਰੇ ਮਾਰਕੀਟ ਕਮੇਟੀ ਵਲੋਂ ਬਿਜਲੀ ਦਾ ਬਕਸ਼ਾ ਲਗਾਇਆ ਗਿਆਂ ਹੇੈ ਜਿਸ ਦੇ ਕਾਰਨ ਸਾਨੂੰ ਅਤੇ ਜਿੰਮੀਦਾਰਾਂ ਨੂੰ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈੇ ਰਿਹਾ ਹੈੇ।ਉਨ੍ਹਾਂ ਦੱਸਿਆਂ ਕਿ ਦੋ ਦਿਨ ਪਹਿਲਾ ਇਸ ਬਕਸੇ ਵਿੱਚ ਬਿਜਲੀ ਸ਼ਰਕਟ ਸ਼ਾਰਟ ਹੋਣ ਕਾਰਨ ਜੋਰਦਾਰ ਧਮਾਕਾ ਹੋਇਆ ਸੀ ਜਿਸ ਦੇ ਕਾਰਨ ਦਹਸ਼ਿਤ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਮਾਰਕੀਟ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੁਕਾਨ ਮੂਹਰੇ ਲੱਗੇ ਬਿਜਲੀ ਦੇ ਬਕਸੇ ਨੂੰ ਇੱਕ ਸਾਈਡ ਤੇ ਲਾਇਆ ਜਾਵੇ ਤਾਂ ਜੋ ਕਿਸੇ ਨੂੰ ਪ੍ਰਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਦੋਂ ਇਸ ਬਾਬਤ ਮਾਰਕੀਟ ਕਮੇਟੀ ਦੇ ਸੈੇਕਟਰੀ ਨਾਲ ਫੌਨ ਤੇ ਸੰਪਰਕ ਕਰਨਾ ਚਾਹਿਆਂ ਤਾਂ ਸੰਪਰਕ ਨਹੀ ਹੋ ਸਕਿਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media