Saturday, September 26, 2026

ਪੰਜਾਬ ਸਰਕਾਰ ਜਰੂਰਤਮੰਦ ਕਲਾਕਾਰਾਂ ਦੀ ਸਾਰ ਨਹੀਂ ਲੈ ਰਹੀ ਹੈ ਸਰਕਾਰ – ਵੰਦਨਾ ਸਿੰਘ, ਮਾਲਵਿੰਦਰ ਨਾਥ

ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿੱਧ ਗਾਇਕਾ ਵੰਦਨਾ ਸਿੰਘ ਅਤੇ ਵੀਡੀਓ ਡਾਇਰੈਕਟਰ ਮਾਲਵਿੰਦਰ ਨਾਥ ਨੇ ਕਿਹਾ ਕਿ ਕੋਰੋਨਾ PPNJ0705202009ਮਹਾਮਾਰੀ ਦੀ ਮਾੜੀ ਘੜੀ ਵਿੱਚ ਸਭ ਤੋਂ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਗਰੀਬ ਪਰਿਵਾਰਾਂ ਦੇ ਕਲਾਕਾਰ ਭਾਈਚਾਰੇ ਦੇ ਸਾਜੀਆਂ, ਮੰਚ ਸੰਚਾਲਕ ਤੇ ਗੀਤਕਾਰਾਂ, ਡੀ.ਜੇ, ਭੰਗੜਾ ਗਰੁੱਪਾਂ ਦੇ ਮੁੰਡੇ ਅਤੇ ਕੁੜੀਆਂ ਤੇ ਜਾਗਰਣ ਦੇ ਕਲਾਕਾਰਾਂ ਨੂੰ ਕਰਨਾ ਪੈ ਰਿਹਾ ਹੈ।ਉਨਾਂ ਕਿਹਾ ਕਿ ਸੰਗੀਤ ਦੇ ਖੇਤਰ ਨਾਲ ਸਬੰਧਤ ਇਹ ਜਰੂਰਤਮੰਦ ਲੋਕ ਹਰ ਰੋਜ਼ ਦੀ ਦਿਹਾੜੀ ਲਾ ਕੇ ਆਪੋ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸਨ।ਪਰੰਤੂ ਅੱਜ ਇਨ੍ਹਾਂ ਲੋਕਾਂ ਦੀ ਸਥਿਤੀ ਬਹੁਤ ਖਰਾਬ ਹੈ ਗਾਇਕਾ ਵੰਦਨਾ ਸਿੰਘ ਅਤੇ ਵੀਡੀਓ ਡਾਇਰੈਕਟਰ ਮਾਲਵਿੰਦਰ ਨਾਥ ਨੇ ਦੱਸਿਆ ਕਿ ਲਗਭਗ 50 ਦਿਨਾਂ ਤੋਂ ਇਹ ਲੋਕ ਆਪਣੇ ਘਰਾਂ ਵਿਚ ਬੰਦ ਹਨ ਇਨ੍ਹਾਂ ਪਰਿਵਾਰਾਂ ਦੀ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਗਠਨ ਨੇ ਸਾਰ ਨਹੀਂ ਲਈ।

             ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਜਰੂਰਤਮੰਦ ਪਰਿਵਾਰਾਂ ਦੀ ਪਹਿਲ ਦੇ ਆਧਾਰ ‘ਤੇ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਇਨ੍ਹਾਂ ਪਰਿਵਾਰਾਂ ਦੇ ਬੱਚੇ ਭੁੱਖੇ ਢਿੱਡ ਸੌਣ ਨੂੰ ਮਜ਼ਬਰ ਨਾ ਹੋਣ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …