Tuesday, November 24, 2026

ਵਾਇਰਲ ਆਡੀਓ ਰਿਕਾਰਡਿੰਗ ਦੀ ਕਰਵਾਈ ਜਾਵੇਗੀ ਪੜਤਾਲ – ਡੀ.ਸੀ

ਤਰਨ ਤਾਰਨ, 8 ਮਈ (ਪੰਜਾਬ ਪੋਸਟ ਬਿਊਰੋ) – ਸ਼ੋਸਲ ਮੀਡੀਆ, ਵਟਸਐਪ ‘ਤੇ ਚੱਲ ਰਹੀ ਇੱਕ ਆਡੀਓ ਰਿਕਾਰਡਿੰਗ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ Pardeep Sabharwal Dcਕੇਸ ਪੋਜ਼ਟਿਵ ਦਿਖਾਏ ਜਾ ਰਹੇ ਹਨ, ਉਨਾਂ ਦਾ ਪ੍ਰਤੀ ਮਰੀਜ਼ 3 ਲੱਖ ਰੁਪਏ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਣਾ ਹੈ, ਇਹ ਪੋਜ਼ਟਿਵ ਮਰੀਜ਼ ਕੇਵਲ ਬਿੱਲ ਬਣਾਉਣ ਵਾਸਤੇ ਹੀ ਦਰਸਾਏ ਜਾ ਰਹੇ ਹਨ।
            ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ।ਇਸ ਵਾਇਰਲ ਆਡੀਓ ਰਿਕਾਰਡਿੰਗ ਦੀ ਪੜਤਾਲ ਕਰਨ ਲਈ ਐਸ.ਐਸ.ਪੀ ਤਰਨ ਤਾਰਨ ਨੂੰ ਲਿਖਿਆ ਗਿਆ ਹੈ ਤਾਂ ਜੋ ਇਹ ਅਫ਼ਵਾਹ ਫੈਲਾਉਣ ਵਾਲੇ ਵਿਰੁੱਧ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …