ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਚੇਤਨਪੁਰਾ ਵਿਖੇ ਉਘੇ ਲੋਕ
ਗਾਇਕ ਅਤੇ ਸਾਬਕਾ ਸਰਪੰਚ ਸੁਖਵੰਤ ਸਿੰਘ ਚੇਤਨਪੁਰੀ ਦੀ ਅਗਵਾਈ ਹੇਠ ਸਾਬਕਾ ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਬੱਬਾ ਅਤੇ ਬਲਦੇਵ ਸਿੰਘ ਬੱਬੂ ਚੇਤਨਪੁਰਾ ਵਲੋਂ ਐਸ.ਐਚ.ਓ ਅਵਤਾਰ ਸਿੰਘ ਥਾਣਾ ਝੰਡੇਰ ਅਤੇ ਸਮੂਹ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਥਾਣਾ ਮੁਖੀ ਦੇ ਨਾਲ ਆਏ ਏ.ਐਸ.ਆਈ ਬਲਰਾਜ ਸਿੰਘ, ਏ.ਐਸ.ਆਈ ਕੁਲਦੀਪ ਸਿੰਘ, ਏ.ਐਸ.ਆਈ ਕੇਵਲ ਸਿੰਘ, ਹੈਡ ਕਾਂਸਟੇਬਲ ਗੁਰਲਾਲ ਸਿੰਘ, ਗਗਨਦੀਪ ਕੌਰ, ਸੁਖਵਿਦਰ ਸਿੰਘ, ਕਾਂਸਟੇਬਲ ਸੁਖਬਾਜ਼ ਸਿੰਘ ਨੂੰ ਵੀ ਮਾਸਕ ਸੈਨੇਟਾਈਜ਼ਰ ਡਾਇਰੀਆਂ ਪੈਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਐਸ.ਐਚ.ਓ ਅਵਤਾਰ ਸਿੰਘ ਥਾਣਾ ਝੰਡੇਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ `ਚ ਰਹਿ ਕੇ ਹੀ ਇਸ ਕਰੋਨਾ ਮਹਾਂਮਾਰੀ ਤੋਂ ਬਚਣਾ ਚਾਹੀਦਾ ਹੈ।ਜੇਕਰ ਤੁਹਾਡੇ ਇਲਾਕੇ ਵਿਚ ਕੋਈ ਬਾਹਰੀ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਸ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ।
ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਇਸ ਸਮੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਸਾਬਕਾ ਮੈਬਰ ਪੰਚਾਇਤ, ਤਰਸੇਮ ਸਿੰਘ ਗਿੱਲ, ਸਾਬਕਾ ਮੈਂਬਰ ਗੁਰਨਾਮ ਸਿੰਘ, ਪ੍ਰਭਜੋਤ ਸਿੰਘ ਚੇਤਨਪੁਰੀ, ਗੁਰਮੀਤ ਸਿੰਘ ਸ਼ੇਰਾ, ਸਰਬਜੀਤ ਸਿੰਘ ਬਿੱਟਾ, ਰਣਜੀਤ ਸਿੰਘ ਹੰਸ, ਅਮਰਜੀਤ ਸਿੰਘ ਗੋਪੀ, ਮਹਾਂਬੀਰ ਸਿੰਘ ਗਿੱਲ, ਸਾਬਕਾ ਸਰਪੰਚ ਮੱਖਣ ਸਿੰਘ ਸੰਤੂ ਨੰਗਲ ਆਦਿ ਹਾਜ਼ਰ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media