Saturday, June 27, 2026

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਰਸਦ ਦਾ ਟਰੱਕ ਕੀਤਾ ਰਵਾਨਾ

ਧੂਰੀ, 8 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – ਪ੍ਰੀਤ ਟਰੈਕਟਰਜ਼ ਐਂਡ ਕੰਬਾਇਨਜ਼ ਗਰੁੱਪ ਦੇ ਐਮ.ਡੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ PPNJ0805202011ਹਲਕਾ ਧੂਰੀ ਇੰਚਾਰਜ ਹਰੀ ਸਿੰਘ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਲਈ ਧੂਰੀ ਤੋਂ ਕਣਕ ਦਾ ਭਰਿਆ ਇੱਕ ਟਰੱਕ ਭੇਜਿਆ ਗਿਆ।ਅਕਾਲੀ ਆਗੂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਪੀਲ ‘ਤੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਇਹ ਕਣਕ ਦਾ ਟਰੱਕ ਭੇਜਿਆ ਜਾ ਰਿਹਾ ਹੈ।ਜਿਸ ਵਿੱਚ ਟਰਾਂਸਪੋਰਟ ਦੀ ਸੇਵਾ ਅਕਾਲੀ ਆਗੂ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗਮਦੂਰ ਸਿੰਘ ਜਵੰਧਾ ਵੱਲੋਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਹੋਰ ਰਸਦ ਵੀ ਭੇਜੀ ਜਾਵੇਗੀ।
                 ਇਸ ਮੌਕੇ ਗਮਦੂਰ ਸਿੰਘ ਜਵੰਧਾ, ਹੰਸ ਰਾਜ ਗਰਗ, ਗੁਰਵਿੰਦਰ ਸਿੰਘ ਜਵੰਧਾ, ਜਗਦੀਪ ਸਿੰਘ ਸਰਪੰਚ, ਰਣਜੀਤ ਸਿੰਘ ਰੰਧਾਵਾ ਅਤੇ ਗੋਨਾ ਜਵੰਧਾ ਆਦਿ ਵੀ ਮੌਜੂਦ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …