Tuesday, November 24, 2026

ਸਫਾਈ ਅਭਿਆਨ ਦੇ ਮਹੱਤਵ ਵਿਸ਼ਾ ਉੱਤੇ ਪੇਟਿੰਗ ਮੁਕਾਬਲੇ ਕਰਵਾਏ

PPN10101406
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਪ੍ਰਧਾਨ ਮੰਤਰੀ  ਨਰਿੰਂਦਰ ਮੋਦੀ  ਦੁਆਰਾ ਚਲਾਏ ਸਵੱਛ ਭਾਰਤ ਅਭਿਆਨ ਅਤੇ ਪ੍ਰਦੇਸ਼ ਸਰਕਾਰ ਦੁਆਰਾ ਘੋਸ਼ਿਤ ਸੋਹਣਾ ਸਕੂਲ ਮੁਹਿੰਮ ਦੇ ਤਹਿਤ ਇੱਥੇ ਪਿੰਡ ਸਾਬੂਆਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿਲਾ ਸਿੱਖਿਆ ਅਧਿਕਾਰੀ ਹਰਿ ਚੰਦ ਕੰਬੋਜ (ਐਲੀਮੇਂਟਰੀ) ਅਤੇ ਜਿਲਾ ਕੋ-ਆਰਡਿਨੇਟਰ ਪ੍ਰਵੇਸ਼ ਸ. ਗੁਰਦਿਆਲ ਸਿੰਘ ਦੇ ਦਿਸ਼ਾਨਿਰਦੇਸ਼ਾਂ ਤੇ ਸਫਾਈ ਅਭਿਆਨ ਦੇ ਮਹੱਤਵ ਵਿਸ਼ਾ ਉੱਤੇ ਪੇਰੰਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਪਰਵੇਸ਼  ਬਲਾਕ ਕੋ-ਆਰਡਿਨੇਟਰ ਸਤਿੰਦਰ ਸਚਦੇਵਾ  ਨੇ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਫਾਈ ਅਭਿਆਨ ਵਿੱਚ ਹਰ ਕੋਈ ਭਾਗ ਲੈ ਸਕਦਾ ਹੈ।ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਜਿਹਾ ਕਰ ਜਿੱਥੇ ਅਸੀ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਂਦੇ ਹਾਂ ਉਥੇ ਹੀ ਅਸੀ ਬੀਮਾਰੀਆਂ ਤੋਂ ਵੀ ਬਚਦੇ ਹਾਂ ।
ਇਸ ਮੌਕੇ ਉੱਤੇ ਸਕੂਲ ਹੈਡਮਾਸਟਰ ਕ੍ਰਿਸ਼ਣ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਂਟਿੰਗ ਮੁਕਾਬਲੇ ਵਿੱਚ ਖੂਬਸੂਰਤ ਚਿੱਤਰ ਬਣਾਉਣ ਨੂੰ ਪ੍ਰੇਰਿਤ ਕੀਤਾ।ਮੁਕਾਬਲੇ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਬਲਾਕ ਕੋ-ਆਰਡਿਨੇਟਰ ਸਤਿੰਦਰ ਸਚਦੇਵਾ, ਸਕੂਲ ਹੈਡਮਾਸਟਰ ਕ੍ਰਿਸ਼ਣ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ।ਮੁਕਾਬਲੇ ਵਿੱਚ ਸਕੂਲ ਸਟਾਫ ਨਵਨੀਤ ਸੇਠੀ, ਗੁਰਵਿੰਦਰ ਸਿੰਘ, ਸੁਰਿੰਦਰ ਕੁਮਾਰ, ਮਦਨ ਲਾਲ, ਰਾਕੇਸ਼ ਰਾਣੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply