ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਰਕਾਰੀ ਹਸਪਤਾਲ ਦੇ ਸਰਜਨ ਡਾ. ਹਰਦੀਪ ਸ਼ਰਮਾ ਦੀ ਇੱਥੇ ਤਿੰਨ ਰੋਜ਼ਾ ਡਿਊਟੀ ਕੱਟਣ ‘ਤੇ
ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਹੈ।ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਇਸ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਦੀ ਬਿਮਾਰੀ ਦੇ ਚੱਲਦਿਆਂ ਜਦੋਂ ਨਿੱਜੀ ਡਾਕਟਰਾਂ ਦੀਆ ਸੇਵਾਵਾਂ ਨਾਹ ਦੇ ਬਰਾਬਰ ਹਨ। ਅਜਿਹੇ ਸਮੇਂ ਵਿੱਚ ਡਾ. ਸ਼ਰਮਾ ਦੀ ਡਿਊਟੀ ਕੱਟਣਾ ਨਿੰਦਣਯੋਗ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਿਵਲ ਸਰਜਨ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਞ।ਜੇਕਰ ਜਿਲ੍ਹਾ ਸਿਹਤ ਪ੍ਰਸ਼ਾਸਨ ਕੋਈ ਤਵੱਜੋ ਨਹੀ ਦਿੰਦਾ ਤਾਂ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਤੋਂ ਇਲਾਵਾ ਸਿਹਤ ਮੰਤਰੀ ਤੱਕ ਪਹੁੰਚ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਨਗਰ ਭੀਖੀ ਦਾ ਸਰਕਾਰੀ ਹਸਪਤਾਲ ਆਲੇ-ਦੁਆਲੇ ਦੇ 30 ਪਿੰਡਾਂ ਦੇ ਲੋਕਾਂ ਦੇ ਇਲਾਜ਼ ਕਰਦਾ ਹੈ।ਕਿਉਂ ਇਸ ਖਿੱਤੇ ਵਿੱਚ ਕੋਈ ਵੱਡਾ ਨਿੱਜੀ ਹਸਪਤਾਲ ਵੀ ਨਹੀ ਹੈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media