ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਾਲ 2020 ਦੇ ਸ਼ੁਰੂ ਹੋਣ ’ਤੇ ਹੀ ਮਾਰੂਥਲੀ ਟਿੱਡੀਆਂ ਪੂਰਬੀ ਅਫਰੀਕਾ, ਮੱਧ ਪੂਰਬੀ ਦੇਸ਼ਾਂ ਅਤੇ ਦੱਖਣੀ
ਈਰਾਨ ਤੇ ਪਾਕਿਸਤਾਨ ਵਿੱਚ ਹਮਲਾਵਾਰ ਹਨ।ਇਹਨਾਂ ਦਾ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੀ ਖੇਤੀ ਅਤੇ ਬਨਸਪਤੀ ਲਈ ਚਣੌਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਟਿੱਡੀਆਂ ਦੇ ਹਮਲੇ ਦੀ ਰੋਕਥਾਮ ਲਈ ਜ਼ਿਲ੍ਹਾ ਮਾਨਸਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।ਕੰਟਰੋਲ ਰੂਮ ਦੇ ਜਿਲ੍ਹਾ ਪੱਧਰ ਦੇ ਇੰਚਾਰਜ਼ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਜੀਤ ਸਿੰਘ 95695-30627, ਬਲਾਕ ਮਾਨਸਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਸਿੰਘ 98775-07879, ਬਲਾਕ ਭੀਖੀ ਡਾ. ਜਰਮਨਜੋਤ ਸਿੰਘ 98159-88986, ਬਲਾਕ ਬੁਢਲਾਡਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਵੀਰ ਸਿੰਘ 94657-31842, ਬਲਾਕ ਝੁਨੀਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ 98720-33997 ਅਤੇ ਬਲਾਕ ਸਰਦੂਲਗੜ੍ਹ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ 98725-52742 ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਟਿੱਡੀ ਦਲ ਦਾ ਹਮਲਾ ਆਪਣੇ ਖੇਤ ਜਾਂ ਖੇਤ ਦੇ ਆਲੇ ਦੁਆਲੇ ਦਿੱਸਦਾ ਹੈ ਤਾਂ ਸਬੰਧਤ ਅਫਸਰ ਨਾਲ ਤਾਲਮੇਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 10000 ਟਿੱਡੇ ਪ੍ਰਤੀ ਹੈਕਟੇਅਰ ਜਾਂ 5-6 ਟਿੱਡੇ ਪ੍ਰਤੀ ਬੂਟੇ ਸਾਰੇ ਖੇਤ ਵਿੱਚ ਹੋਣ ਤਾਂ ਕਿਸਾਨ ਵੀਰਾਂ ਨੂੰ ਇਸ ਦੀ ਰੋਕਥਾਮ ਲਈ ਕਲੋਰੋਪੈਰੀਫਾਸ 20 ਈ.ਸੀ, 1200 ਮਿ.ਲੀ ਪ੍ਰਤੀ ਹੈਕਟੇਅਰ ਜਾਂ ਲੈਮਡਾ ਸਾਈਹੈਲੋਥਰਿਨ 5 ਈ.ਸੀ 400 ਮਿ.ਲੀ ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ।
ਮੁੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਿੱਡੀ ਦਲ ਦਾ ਹਮਲਾ ਆਮ ਤੌਰ ’ਤੇ ਸ਼ਾਮ ਨੂੰ ਹੁੰਦਾ ਹੈ ਅਤੇ ਟਿੱਡੀ ਦਲ ਪਹਿਲਾਂ ਦਰੱਖਤਾਂ ’ਤੇ ਬੈਠਦਾ ਹੈ ਇਸ ਲਈ ਸਪਰੇਅ ਜਾਂ ਤਾਂ ਰਾਤ ਨੂੰ ਕਰੋ ਜਾਂ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ-ਪਹਿਲਾਂ ਕੀਤੀ ਜਾਵੇ ਕਿਉਂਕਿ ਦਿਨ ਵੇਲੇ ਇਹ ਫਸਲ ’ਤੇ ਬੈਠਦਾ ਹੈ ਤੇ ਫਸਲ ਨੂੰ ਤਬਾਹ ਕਰ ਦਿੰਦਾ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media