Monday, August 24, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵੱਲੋਂ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਅੱਵਲ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ BBK Pushpinder Waliaਯੂਨੀਵਰਸਿਟੀ ਵੱਲੋਂ ਦਸੰਬਰ 2019 ‘ਚ ਲਈਆਂ ਗਈਆਂ ਪ੍ਰੀਖਿਆਵਾਂ ‘ਚ ਕਈ ਕੋਰਸਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਏਕਮਦੀਪ ਕੌਰ, ਬੀ.ਐਸ.ਸੀ ਬਾਇਓਟੈਕ (ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਲਕੀਤ ਕੌਰ, ਬੀ.ਐਫ.ਏ (ਸਮੈਸਟਰ ਪੰਜਵਾਂ), ਇੰਦਰਪ੍ਰੀਤ ਕੌਰ, ਬੀ ਐਫ ਏ (ਸਮੈਸਟਰ ਪਹਿਲਾ), ਪਲਕ ਮਹਿਰਾ, ਬੀ.ਵਾਕ ਸੌਫਟਵੇਅਰ ਡਿਵਲਪਮੈਂਟ (ਸਮੈਸਟਰ ਪਹਿਲਾ) ਅਤੇ ਸੋਨਾਲੀ ਸ਼ਰਮਾ, ਪੀ.ਜੀ.ਡੀ.ਸੀ ਫੈਸ਼ਨ ਡੀਜ਼ਾਈਨ (ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋ ਵਿਦਿਆਰਥਣਾਂ ਨੈਨਾ, ਬੀ ਐਫ ਏ (ਸਮੈਸਟਰ ਪਹਿਲਾ) ਅਤੇ ਸਿਮਰਨ ਗੋਸੇਨ, ਬੀ.ਵੌਕ ਬੈਕਿੰਗ ਐਂਡ ਫਾਇਨੈਸ਼ਿਅਲ ਸਰਵੀਸਿਜ਼ (ਸਮੈਸਟਰ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।
               ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ, ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ, ਡਾ. ਨੀਨੂ ਕੇ. ਮਲਹੋਤਰਾ, ਵਾਈਸ ਪ੍ਰਿੰਸੀਪਲ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਮਿਸ ਕਿਰਨ ਗੁਪਤਾ, ਡੀਨ ਐਡਮਿਸ਼ਨ ਨੇ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …