Tuesday, July 7, 2026

ਕੋਰੋਨਾ ਵਾਇਰਸ ਕਾਰਨ ਜਿਲ੍ਹੇ ਵਿੱਚ ਸ਼ੁਕਰਵਾਰ ਨੂੰ ਹੋਈ ਤੀਜੀ ਮੌਤ – ਡੀ.ਸੀ ਗਿਰੀਸ਼ ਦਿਆਲਨ

ਜ਼ੀਰਕਪੁਰ ਦਾ 74 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ਟਿਵ

ਐਸ.ਏ.ਐਸ ਨਗਰ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲੇ ਵਿਚ ਕੋਰੋਨਾ ਵਾਇਰਸ ਕਾਰਨ ਸ਼ੁਕਰਵਾਰ ਨੂੰ ਤੀਜੀ ਮੌਤ ਹੋ ਗਈ।ਜ਼ੀਰਕਪੁਰ ਨਿਵਾਸੀ ਇਕ 74 Girish Dayalanਸਾਲਾ ਵਿਅਕਤੀ ਦੀ ਪੰਚਕੂਲਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮ੍ਰਿਤਕ ਦੇ ਨਮੂਨੇ ਪਹਿਲਾਂ ਲਏ ਗਏ ਸਨ ਅਤੇ ਉਸ ਦੀ ਮੌਤ ਤੋਂ ਬਾਅਦ ਰਿਪੋਰਟ ਪ੍ਰਾਪਤ ਕੀਤੀ ਗਈ ਰਿਪੋਰਟ ਪਾਜੇਟਿਵ ਨਿਕਲੀ।
                      ਇਸੇ ਦੌਰਾਨ ਤਿੰਨ ਵਿਅਕਤੀਆਂ ਨੂੰ ਠੀਕ ਹੋਣ ‘ਤੇ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਸਾਰੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ।ਇਸ ਵੇਲੇ ਜਿਲੇ ਵਿਚ ਕੁੱਲ ਪਾਜੇਟਿਵ ਮਾਮਲਿਆਂ ਦੀ ਗਿਣਤੀ 98 ਹੈ।ਐਕਟਿਵ ਮਾਮਲਿਆਂ ਦੀ ਗਿਣਤੀ 43 ਹੈ ਅਤੇ 52 ਵਿਅਕਤੀ ਠੀਕ ਹੋ ਗਏ ਹਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …