Wednesday, August 12, 2026

ਜਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 18 ਹੋਈ – ਡਿਪਟੀ ਕਮਿਸ਼ਨਰ

ਕੁੱਲ 21 ਕੇਸਾਂ ਵਿੱਚ ਕਰੋਨਾ ਪਾਜ਼ਟਿਵ 18, ਰਿਕਵਰ 2 ਤੇ ਮੌਤ 1

ਰੂਪਨਗਰ, 9 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ Corona Virusਵਧ ਕੇ 18 ਹੋ ਗਈ ਹੈ।ਜ਼ਿਲ੍ਹੇ ਵਿੱਚ 04 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਰਿਪੋਰਟ ਪੌਜਟਿਵ ਪਾਈ ਗਈ ਹੈ।ਜ਼ਿਨ੍ਹਾਂ ਵਿਚੋਂ 01 ਸ੍ਰੀ ਚਮਕੌਰ ਸਾਹਿਬ, 01 ਨੰਦੇੜ ਸਾਹਿਬ ਤੋਂ ਵਾਪਿਸ ਪਰਤਿਆ, 02 ਦੂਜੇ ਰਾਜਾਂ ਤੋ ਆਏ ਵਿਅਕਤੀ ਹਨ।
                 ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 699 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 567 ਦੀ ਰਿਪੋਰਟ ਨੈਗਟਿਵ, 115 ਦੀ ਰਿਪੋਰਟ ਪੈਂਡਿੰਗ, 18 ਕੇਸ ਐਕਟਿਵ ਕਰੋਨਾ ਪਾਜ਼ਟਿਵ (01 ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ, 01 ਐਸ.ਬੀ.ਐਸ. ਨਗਰ ਵਿਖੇ ਅਤੇ 01 ਜੀ.ਐਨ.ਡੀ.ਐਚ ਅਮ੍ਰਿੰਤਸਰ ਵਿਖੇ ਦਾਖਲ) ਅਤੇ 02 ਰਿਕਵਰ ਹੋ ਚੁੱਕੇ ਹਨ।
                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 21 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿਚੋਂ 18 ਕੇਸ ਐਕਟਿਵ ਕਰੋਨਾ ਪਾਜ਼ਟਿਵ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …